ਰੋਨਾਲਡੋ ਨੂੰ ਦਿੱਤਾ ਜਾਵੇਗਾ FIFA ‘ਮੈਂਸ ਪਲੇਅਰ ਆਫ ਦ ਈਅਰ’ ਐਵਾਰਡ

ਰੋਨਾਲਡੋ ਨੂੰ ਦਿੱਤਾ ਜਾਵੇਗਾ FIFA ‘ਮੈਂਸ ਪਲੇਅਰ ਆਫ ਦ ਈਅਰ’ ਐਵਾਰਡ

ਰੀਆਲ ਮੈਡਰਿਡ ਦੀ ਟੀਮ ਨੇ ਗਰੇਨਾਡਾ ਖਿਲਾਫ ਖੇਡੇ ਮੈਚ 'ਚ 5-0 ਨਾਲ ਜਿੱਤ ਦਰਜ ਕੀਤੀ। ਇਸਦੇ ਨਾਲ ਹੀ ਰੀਆਲ ਮੈਡਰਿਡ ਦੀ ਟੀਮ ਨੇ ਇੱਕ ਹੋਰ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਇਸ ਜਿੱਤ ਦੇ ਨਾਲ ਰੀਆਲ ਮੈਡਰਿਡ ਦੀ ਟੀਮ ਲਗਾਤਾਰ 39 ਮੈਚ ਬਿਨਾ ਹਾਰ ਦਾ ਮੂੰਹ ਵੇਖੇ ਖੇਡ ਚੁੱਕੀ ਹੈ। ਹੁਣ ਇਸ ਟੀਮ ਨੇ ਬਾਰਸਿਲੋਨਾ ਦੀ ਬਰਾਬਰੀ ਕਰ ਲਈ ਹੈ। ਨਾਲ ਹੀ ਇਸ ਮੈਚ 'ਚ ਦਿੱਗਜ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਆਪਣਾ ਇਸ ਸਾਲ ਦਾ ਪਹਿਲਾ ਗੋਲ ਕੀਤਾ। ਪਰ ਰੋਨਾਲਡੋ ਲਈ ਇੱਕ ਹੋਰ ਖੁਸ਼ਖਬਰੀ ਵੀ ਹੈ। ਰੋਨਾਲਡੋ ਨੂੰ ਸਾਲ ਦਾ ਬੈਸਟ ਖਿਡਾਰੀ ਚੁਣਿਆ ਜਾ ਸਕਦਾ ਹੈ। ਖਬਰਾਂ ਹਨ ਕਿ ਰੋਨਾਲਡੋ ਨੂੰ FIFA 'ਮੈਂਸ ਪਲੇਅਰ ਆਫ ਦ ਈਅਰ' ਚੁਣਿਆ ਜਾ ਸਕਦਾ ਹੈ। 

ਉਨ੍ਹਾਂ ਨੂੰ ਇਹ ਐਵਾਰਡ ਜੀਉਰਿਕ 'ਚ 9 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ 'ਚ ਦਿੱਤਾ ਜਾ ਸਕਦਾ ਹੈ। 

ਇਸਤੋਂ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ ਨੂੰ ਚੁਣਿਆ ਗਿਆ ਸੀ ਸਾਲ 2016 ਦਾ 'ਫੁਟਬਾਲਰ ਆਫ਼ ਦ ਈਅਰ।' ਇਹ ਚੌਥਾ ਮੌਕਾ ਸੀ ਜਦ ਰੋਨਾਲਡੋ ਨੂੰ 'ਬੈਲਨ ਡੀ ਔਰ' ਖਿਤਾਬ ਹਾਸਿਲ ਹੋਇਆ। ਖਿਤਾਬ ਹਾਸਿਲ ਕਰਨ ਤੋਂ ਬਾਅਦ ਰੋਨਾਲਡੋ ਨੇ ਕਿਹਾ ਸੀ ਕਿ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਬੈਸਟ ਸਾਲ ਬਣ ਗਿਆ। ਉਨ੍ਹਾਂ ਨੇ ਕਿਹਾ ਸੀ ਕਿ ਪੁਰਤਗਾਲ ਲਈ ਖੇਡਦੇ ਹੋਏ ਯੂਰੋ ਕਪ 2016 ਜਿੱਤਣਾ ਅਤੇ ਰਿਆਲ ਮੈਡਰਿਡ ਲਈ ਲਾਜਵਾਬ ਪ੍ਰਦਰਸ਼ਨ ਕਰਨਾ ਮਜ਼ੇਦਾਰ ਰਿਹਾ।


Loading...