ਚੈਰੀ ਦੇ ਸੇਵਨ ਨਾਲ ਚਮਕਦਾ ਹੈ  ਚਿਹਰਾ

ਚੈਰੀ ਦੇ ਸੇਵਨ ਨਾਲ ਚਮਕਦਾ ਹੈ  ਚਿਹਰਾ

ਮੁੰਬਈ — ਚੈਰੀ ਇਕ ਸੁਗੰਧਿਤ ਅਤੇ ਸੁੰਦਰ ਫਲ ਹੈ। ਖੋਜ ਅਨੁਸਾਰ ਚਾਰ 'ਚੋ ਇਕ ਵਿਅਕਤੀ ਜਾਂ 25% ਵਿਅਕਤੀ ਲੋਕ ਇੰਸੋਨਮਿਆ ਸਲੀਪਲੇਸਨੇਸ ਦੇ ਸ਼ਿਕਾਰ ਹਨ ਅਤੇ ਹਰ ਪੰਜਵੇਂ ਵਿਅਕਤੀ ਨੂੰ ਰਾਤ ਨੂੰ ਪੰਜ ਘੰਟੇ ਤੋਂ ਜ਼ਿਆਦਾ ਨੀਂਦ ਨਾ ਆਉਣ ਦੀ ਸਮੱਸਿਆ ਹੈ। ਇਸ ਸਮੱਸਿਆ ਵਾਲੇ ਵਿਅਕਤੀਆਂ ਨੂੰ ਚੈਰੀ ਖਾਣੀਆਂ ਚਾਹੀਦੀਆਂ ਹਨ ਜਾਂ ਇਸਦਾ ਜੂਸ ਪੀਣਾ ਚਾਹੀਦਾ ਹੈ। ਚੈਰੀ ਖੱਟਾ-ਮਿੱਠਾ ਫਲ ਹੈ ਅਤੇ ਬਹੁਤ ਹੀ ਸਵਾਦ ਹੁੰਦਾ ਹੈ। ਇਹ ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ ਅਤੇ ਚੰਗੀ ਨੀਂਦ ਲਿਆਉਣ 'ਚ ਮਦਦ ਕਰਦੇ ਹਨ। ਚੈਰੀ ਦਾ ਜੂਸ ਪੀਣ ਵਾਲੇ ਵਿਅਕਤੀ ਨੂੰ ਲਗਭਗ 17 ਮਿੰਟ ਜ਼ਿਆਦਾ ਨੀਂਦ ਆਉਂਦੀ ਹੈ। ਚੰਗੀ ਸਿਹਤ ਲਈ ਨੀਂਦ ਬਹੁਤ ਹੀ ਜ਼ਰੂਰੀ ਹੈ।

ਅੱਜਕੱਲ੍ਹ ਵਿਅਸਥ ਜ਼ਿੰਦਗੀ ਅਤੇ ਰਾਤ ਨੂੰ ਕੰਮ ਕਰਨ ਦੇ ਕਾਰਨ ਲੋਕ ਪੂਰੀ ਨੀਂਦ ਲੈ ਨਹੀਂ ਪਾਉਂਦੇ ਜਿਸ ਨਾਲ ਉਹ ਡਾਇਬੀਟੀਜ਼, ਬਲੱਡ ਪ੍ਰੈਸ਼ਰ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆ ਦੇ ਸ਼ਿਕਾਰ ਹੋ ਜਾਂਦੇ ਹਨ।

ਨੀਂਦ ਦੀ ਗੋਲੀ ਖਾਣ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਚੈਰੀ ਖਾਣ ਨਾਲ ਇਹ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ। ਸਵੇਰੇ-ਸ਼ਾਮ ਇਕ ਗਿਲਾਸ ਬਿਨ੍ਹਾਂ ਖੰਡ ਦੇ ਚੈਰੀ ਦਾ ਜੂਸ ਪੀਣ ਵਾਲੇ ਲੋਕਾਂ ਨੂੰ ਵਧੀਆ ਨੀਂਦ ਆਉਂਦੀ ਹੈ।

ਚੈਰੀ ਦਿਲ ਦੀ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ। ਇਸ 'ਚ ਐਂਟੀਆਕਸੀਡੇਂਟ ਵੱਡੀ ਮਾਤਰਾ 'ਚ ਹੁੰਦਾ ਹੈ।

ਜੇਕਰ ਤੁਸੀਂ ਬਾਹਰ ਕੰਮ ਕਰਣ ਲਈ ਜਾਂਦੇ ਹੋ ਜਾਂ ਹਾਊਸ ਵਾਇਫ ਹੋ ਤਾਂ ਤੁਹਾਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਚੈਰੀ ਦੇ ਸੇਵਨ ਨਾਲ ਤੁਸੀਂ ਤਾਜ਼ਗੀ ਅਤੇ ਫੁਰਤੀ ਨਾਲ ਕੰਮ ਕਰੋਗੇ ਅਤੇ ਸਾਰਾ ਦਿਨ ਤਾਜ਼ਗੀ ਵੀ ਮਹਿਸੂਸ ਹੁੰਦੀ ਰਹੇਗੀ।

ਚੈਰੀ ਚਮੜੀ ਨੂੰ ਪੌਸ਼ਨ ਦਿੰਦੀ ਹੈ। ਇਸ 'ਚ ਮੌਜੂਦ ਬੀਟਾ ਕੈਰੋਟੀਨ ਸੂਰਜ ਦੀਆਂ ਯੂ. ਵੀ ਕਿਰਣਾਂ ਤੋਂ ਚਮੜੀ ਦੀ ਰੱਖਿਆ ਕਰਦੀ ਹੈ।

ਇਸ ਦੇ ਨਾਲ ਹੀ ਸੁੱਕੀ ਚਮੜੀ ਲਈ ਇਸਦਾ ਪੇਸਟ ਕਮਾਲ ਦਾ ਕੰਮ ਕਰਦਾ ਹੈ। ਇਸ ਦਾ ਪੇਸਟ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਨਰਮ ਅਤੇ ਚਮਕਦਾਰ ਹੁੰਦਾ ਹੈ।