ਟਮਾਟਰ ਦਾ ਫੇਸ ਪੈਕ ਲਿਆਉਂਦਾ ਹੈ ਚਿਹਰੇ ‘ਤੇ ਨਿਖਾਰ

ਟਮਾਟਰ ਦਾ ਫੇਸ ਪੈਕ ਲਿਆਉਂਦਾ ਹੈ ਚਿਹਰੇ ‘ਤੇ ਨਿਖਾਰ

 

ਨਵੀਂ ਦਿੱਲੀ— ਅੱਜ-ਕਲ ਹਰ ਕੋਈ ਖੂਬਸੂਰਤ ਦਿੱਖਣ ਦੇ ਲਈ ਕੀ ਕੁਝ ਨਹੀਂ ਕਰਦਾ। ਲੋਕ ਮਹਿੰਗੇ ਪ੍ਰੋਡਕਟਸ ਅਤੇ ਬਿਊਟੀ ਪਾਰਲਰ 'ਚ ਮਹਿੰਗੇ ਫੇਸ਼ਿਅਲ ਕਰਵਾਉਂਦੇ ਹਨ ਪਰ ਉਹ ਘੰਟੇ ਬਾਅਦ ਉਂਝ ਹੀ ਆਪਣੇ ਪੁਰਾਣੇ ਰੂਪ 'ਚ ਵਾਪਿਸ ਆ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਟਮਾਟਰ ਨਾਲ ਬਣੇ ਫੇਸ ਪੈਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬÎਣਾ ਸਕਦੇ ਹੋ ਅਤੇ ਇਸ ਦੀ ਵਰਤੋ ਨਾਲ ਚਿਹਰਾ ਨਿਖਰ ਜਾਵੇਗਾ। ਟਮਾਟਰ 'ਚ ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਅਤੇ ਐਂਟੀ ਬੈਕਟੀਰੀਅਲ ਗੁਣ ਮੋਜੂਦ ਹੁੰਦੇ ਹਨ ਇਸ ਲਈ ਇਹ ਤੁਹਾਡੀ ਚਮੜੀ 'ਤੇ ਇਸਤੇਮਾਲ ਹੋਣ ਵਾਲਾ ਸਭ ਤੋਂ ਚੰਗਾ ਅਤੇ ਵਧੀਆ ਨੁਸਖਾ ਹੈ।

ਇਸ ਤਰ੍ਹਾਂ ਬਣਾਓ ਟਮਾਟਰ ਦਾ ਫੇਸ ਪੈਕ
ਟਮਾਟਰ ਦਾ ਫੇਸ ਪੈਕ ਬਣਾਉਣ ਦੇ ਲਈ ਤੁਸੀਂ ਦੋ ਚਮਚ ਟਮਾਟਰ ਦਾ ਗੂਦਾ ਅਤੇ ਇਕ ਚਮਚ ਸ਼ਹਿਦ ਲਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਮਿਲਾਕੇ ਪੈਕ ਦੀ ਤਰ੍ਹਾਂ ਬਣਾ ਲਓ। ਆਪਣੇ ਫੇਸ ਨੂੰ ਸਾਫ ਕਰੋ ਅਤੇ ਟਮਾਟਰ ਫੇਸ ਪੈਕ ਨੂੰ ਲਗਾਓ ਇਸ ਨੂੰ 20 ਮਿੰਟਾਂ ਤੱਕ ਲੱਗਿਆ ਰਹਿਣ ਦਿਓ। ਉਸ ਤੋਂ ਬਾਅਦ ਇਸ ਨੂੰ ਹਲਕੇ ਮੁਲਾਇਮ ਹੱਥਾਂ ਨਾਲ ਸਾਫ ਕਰੋ।