ਵੇਸਣ ਲਿਆਉਂਦਾ ਹੈ ਚਿਹਰੇ ‘ਤੇ ਆਕਰਸ਼ਕ ਨਿਖਾਰ

ਵੇਸਣ ਲਿਆਉਂਦਾ ਹੈ ਚਿਹਰੇ ‘ਤੇ ਆਕਰਸ਼ਕ ਨਿਖਾਰ

 

ਨਵੀਂ ਦਿੱਲੀ— ਅੱਜ ਦੀ ਨੌਜਵਾਨ ਪੀੜ੍ਹੀ ਖੂਬਸੂਰਤੀ ਨੂੰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਲੈਂਦੀ ਹੈ, ਜੋ ਪੈਸਿਆਂ ਦੀ ਬਰਬਾਦੀ ਦੇ ਨਾਲ-ਨਾਲ ਸਕਿਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਪਰ ਜੇਕਰ ਇਸ ਦੀ ਥਾਂ ਅਸੀਂ ਹੋਮਮੇਡ ਪ੍ਰੋਡਕਟਸ ਦੀ ਵਰਤੋਂ ਕਰੀਏ ਤਾਂ ਸੁੰਦਰਤਾ ਵਿਚ ਗ਼ਜ਼ਬ ਦਾ ਨਿਖਾਰ ਵੀ ਮਿਲੇਗਾ ਅਤੇ ਪੈਸਿਆਂ ਦੀ ਚੰਗੀ ਬੱਚਤ ਵੀ ਹੋਵੇਗੀ।

1. ਸੁੰਦਰਤਾ ਸੰਬੰਧੀ ਫਾਇਦੇ
ਚਿਹਰਾ ਡ੍ਰਾਈ ਹੋਵੇ ਜਾਂ ਆਇਲੀ, ਤੁਸੀਂ ਵੱਖ-ਵੱਖ ਢੰਗਾਂ ਨਾਲ ਵੇਸਣ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਨਿੰਗ ਸਕਿਨ, ਕਿੱਲ-ਛਾਈਆਂ ਭਰੀ ਸਕਿਨ ਅਤੇ ਗਰਦਨ ਦੇ ਕਾਲੇਪਣ ਨੂੰ ਵੀ ਦੂਰ ਕਰਨ ਵਿਚ ਵੇਸਣ ਪੈਕ ਬੈਸਟ ਹੈ।
2. ਰੰਗਤ ਨਿਖਾਰੇ
ਵੇਸਣ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਡੀ ਰੰਗਤ ਵਿਚ ਨਿਖਾਰ ਆਏਗਾ। ਇਸ ਵਿਚ ਬਲੀਚਿੰਗ ਗੁਣ ਸ਼ਾਮਿਲ ਹੁੰਦੇ ਹਨ, ਜੋ ਚਮੜੀ ਨੂੰ ਕੁਦਰਤੀ ਢੰਗ ਨਾਲ ਬਲੀਚ ਕਰਨ ਦਾ ਕੰਮ ਕਰਦੇ ਹਨ।
3. ਮੁਹਾਸਿਆਂ ਦਾ ਖਾਤਮਾ
ਮੁਹਾਸਿਆਂ ਤੋਂ ਬਾਅਦ ਉਨ੍ਹਾਂ ਦੇ ਪੈਣ ਵਾਲੇ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਵੇਸਣ ਨਾਲ ਚੰਦਨ ਪਾਊਡਰ, ਹਲਦੀ ਅਤੇ ਦੁੱਧ ਮਿਲਾਓ ਅਤੇ ਚਿਹਰੇ 'ਤੇ 20 ਮਿੰਟਾਂ ਤਕ ਲਾ ਕੇ ਰੱਖਣ ਤੋਂ ਬਾਅਦ ਧੋ ਲਓ। ਹਫਤੇ ਵਿਚ ਘੱਟੋ-ਘੱਟ 3 ਵਾਰ ਇਸ ਨੂੰ ਲਾਓ। ਇਸ ਤੋਂ ਇਲਾਵਾ ਵੇਸਣ ਵਿਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਾ ਕੇ ਵੀ ਮੁਹਾਸਿਆਂ-ਛਾਈਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।
4. ਟੈਨਿੰਗ ਭਜਾਓ
ਧੁੱਪ ਅਤੇ ਧੂੜ-ਮਿੱਟੀ ਕਾਰਨ ਸਕਿਨ 'ਤੇ ਟੈਨਿੰਗ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਵੇਸਣ 'ਚ 4 ਬਦਾਮਾਂ ਦਾ ਪਾਊਡਰ, 1 ਚੱਮਚ ਦੁੱਧ ਅਤੇ ਨਿੰਬੂ ਰਸ ਮਿਲਾਓ ਅਤੇ ਚਿਹਰੇ 'ਤੇ 30 ਮਿੰਟ ਲਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਟੈਨਿੰਗ ਦੂਰ ਹੁੰਦੀ ਹੈ।
5. ਡੈੱਡ ਸਕਿਨ ਹਟਾਓ
ਲਗਾਤਾਰ ਪ੍ਰਦੂਸ਼ਣ ਅਤੇ ਮੇਕਅਪ ਦੇ ਸੰਪਰਕ ਵਿਚ ਆਉਣ ਨਾਲ ਚਮੜੀ ਡੱਲ ਅਤੇ ਬੇਜਾਨ ਦਿਖਾਈ ਦੇਣ ਲੱਗਦੀ ਹੈ। ਇਸ ਡੈੱਡ ਸਕਿਨ ਨੂੰ ਹਟਾਉਣ ਲਈ ਵੇਸਣ ਵਿਚ ਕੱਚਾ ਦੁੱਧ ਮਿਕਸ ਕਰਕੇ ਚਿਹਰੇ 'ਤੇ ਲਾਓ ਅਤੇ ਸੁੱਕਣ 'ਤੇ ਹਲਕੇ ਹੱਥਾਂ ਨਾਲ ਰਗੜ ਕੇ ਉਤਾਰੋ। ਇਸ ਨਾਲ ਡੈੱਡ ਸਕਿਨ ਸਾਫ ਹੋ ਜਾਵੇਗੀ।
6. ਆਇਲੀ ਸਕਿਨ
ਆਇਲੀ ਚਮੜੀ ਵੀ ਤੁਹਾਡੇ ਫੇਅਰ ਕੰਪਲੈਕਸ਼ਨ ਨੂੰ ਡਾਰਕ ਦਿਖਾਉਂਦੀ ਹੈ, ਇਸ ਲਈ ਵੇਸਣ ਵਿਚ ਦਹੀਂ, ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਇਸ ਨੂੰ 30 ਮਿੰਟਾਂ ਲਈ ਚਿਹਰੇ 'ਤੇ ਲਾਓ। ਇਸ ਨਾਲ ਚਮੜੀ ਵਿਚ ਤੇਲ ਦੇ ਨਾਲ ਗੰਦਗੀ ਵੀ ਸਾਫ ਹੋਵੇਗੀ ਅਤੇ ਸਕਿਨ ਗਲੋਇੰਗ ਤੇ ਸਾਫਟ ਹੋ ਜਾਵੇਗੀ।
7. ਚਿਹਰੇ ਦੇ ਖੁੱਲ੍ਹਣਗੇ ਰੋਮ
ਚਮੜੀ ਦੇ ਖੁੱਲ੍ਹੇ ਰੋਮਾਂ ਨੂੰ ਘੱਟ ਕਰਨ ਅਤੇ ਸਕਿਨ ਨੂੰ ਲਚਕਦਾਰ ਬਣਾਉਣ ਲਈ ਵੀ ਵੇਸਣ ਲਾਭਦਾਇਕ ਹੈ। ਬਸ ਵੇਸਣ ਅਤੇ ਖੀਰੇ ਦੇ ਰਸ ਨੂੰ ਮਿਲਾ ਕੇ ਪੇਸਟ ਬਣਾਓ। ਫਿਰ ਫੇਸਪੈਕ ਵਾਂਗ ਹੀ ਇਸ ਦੀ ਵਰਤੋਂ ਕਰੋ। ਕੁਝ ਦੇਰ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। ਸਕਿਨ ਟਾਈਟ ਹੋ ਜਾਵੇਗੀ।
8. ਚਿਹਰੇ ਦੇ ਅਣਚਾਹੇ ਵਾਲ
ਜੇਕਰ ਤੁਹਾਡੇ ਚਿਹਰੇ 'ਤੇ ਬਹੁਤ ਸਾਰੇ ਅਣਚਾਹੇ ਵਾਲ ਹਨ ਅਤੇ ਬਲੀਚ ਤੁਹਾਡੀ ਸਕਿਨ 'ਤੇ ਇਰੀਟੇਟ ਕਰਦੀ ਹੈ ਤਾਂ ਵੇਸਣ ਤੁਹਾਡੇ ਲਈ ਬੈਸਟ ਹੈ। ਵੇਸਣ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਉਸ ਦਾ ਗਾੜ੍ਹਾ ਜਿਹਾ ਪੇਸਟ ਬਣਾਓ ਅਤੇ ਚਿਹਰੇ 'ਤੇ ਲਾਓ। ਵਾਲਾਂ ਵਾਲੀ ਥਾਂ 'ਤੇ ਇਸ ਪੇਸਟ ਨੂੰ ਰਗੜ ਕੇ ਉਤਾਰੋ। ਲਗਾਤਾਰ ਇਹ ਨੁਸਖਾ ਅਪਣਾਉਣ 'ਤੇ ਅਣਚਾਹੇ ਵਾਲ ਆਪਣੇ ਆਪ ਨਿਕਲ ਜਾਣਗੇ।
9. ਡ੍ਰਾਈ ਸਕਿਨ
ਜੇਕਰ ਸਕਿਨ ਡ੍ਰਾਈ ਹੈ ਤਾਂ ਵੇਸਣ ਵਿਚ ਮਲਾਈ ਜਾਂ ਦੁੱਧ, ਸ਼ਹਿਦ ਅਤੇ ਇਕ ਚੁਟਕੀ  ਹਲਦੀ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ 15 ਤੋਂ 20 ਮਿੰਟਾਂ ਤਕ ਲਾਓ, ਬਾਅਦ ਵਿਚ ਕੋਸੇ-ਕੋਸੇ ਪਾਣੀ ਨਾਲ ਧੋ ਦਿਓ। ਵੇਸਣ ਲਾਉਣ ਨਾਲ ਖੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਚਮੜੀ ਵਿਚ ਨਿਖਾਰ ਆਉਂਦਾ ਹੈ।
10. ਕਾਲੀ ਗਰਦਨ ਅਤੇ ਅੰਡਰ-ਆਰਮਜ਼
ਗਰਦਨ ਅਤੇ ਅੰਡਰ-ਆਰਮਜ਼ ਦੇ ਕਾਲੇਪਣ ਨੂੰ ਦੂਰ ਕਰਨ ਲਈ ਵੇਸਣ ਵਿਚ ਦਹੀਂ ਅਤੇ ਹਲਦੀ ਮਿਕਸ ਕਰਕੇ ਲਾਓ। 30 ਮਿੰਟ ਤੋਂ ਬਾਅਦ ਰਗੜ ਕੇ ਉਤਾਰੋ। ਅਜਿਹਾ ਹਫਤੇ ਵਿਚ 2 ਤੋਂ 3 ਵਾਰ ਜ਼ਰੂਰ ਕਰੋ। ਕਾਲਾਪਣ ਦੂਰ ਹੋ ਜਾਵੇਗਾ।