ਬਾਦਾਮ ਵਾਲਾ ਦੁੱਧ ਪੀਣ ਨਾਲ ਹੁੰਦੀਆਂ ਹਨ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਦੂਰ

ਬਾਦਾਮ ਵਾਲਾ ਦੁੱਧ ਪੀਣ ਨਾਲ ਹੁੰਦੀਆਂ ਹਨ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਦੂਰ

ਜਲੰਧਰ— ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਪਰ ਜੇਕਰ ਦੁੱਧ 'ਚ ਬਾਦਾਮ ਪਾ ਕੇ ਪੀਤਾ ਜਾਵੇ ਤਾਂ ਇਸ ਤੋਂ ਦੋਗੁਣਾ ਫਾਇਦੇ ਮਿਲਦੇ ਹਨ। ਇਸ 'ਚ ਕੈਲਸ਼ੀਅਮ ਦੇ ਨਾਲ-ਨਾਲ ਆਇਰਨ, ਮੈਗਨੀਸ਼ੀਅਮ ਅਤੇ ਕਈ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਰੋਜ਼ਾਨਾਂ ਬਾਦਾਮ ਵਾਲਾ ਦੁੱਧ ਪੀਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ ਅਤੇ ਫਾਇਦਿਆਂ ਬਾਰੇ।

ਬਾਦਾਮ ਦੁੱਧ ਬਣਾਉਣ ਦਾ ਤਰੀਕਾ

ਇਸ ਦੇ ਲਈ 1 ਗਿਲਾਸ 'ਚ 5-6 ਬਾਦਾਮ ਪੀਸ ਕੇ ਮਿਲਾ ਦਿਓ ਅਥੇ ਕੁਝ ਦੇਰ ਦੇਰ ਲਈ ਉੱਬਾਲ ਲਓ। ਹੁਣ ਇਸ 'ਚ ਸੁਆਦਅਨੁਸਾਰ ਚੀਨੀ ਮਿਲਾ ਕੇ ਪੀ ਲਓ।
ਫਾਇਦੇ
1. ਭਾਰ ਘੱਟ
ਮੋਟਾਪਾ ਘੱਟ ਕਰਨ ਦੇ ਲਈ ਬਾਦਾਮ ਵਾਲਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾਂ ਰਾਤ ਨੂੰ ਖਾਣ ਦੀ ਜਗ੍ਹਾ ਬਾਦਾਮ ਵਾਲਾ ਦੁੱਧ ਪੀਣਾ ਚਾਹੀਦਾ ਹੈ। ਇਸ ਨਾਲ ਪੇਟ ਵੀ ਭਰਿਆ ਰਹਿੰਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।
2. ਮਜ਼ਬੂਤ ਹੱਡੀਆਂ
ਉਮਰ ਵੱਧਣ ਦੇ ਨਾਲ-ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਹਾਲਤ 'ਚ ਰੋਜ਼ਾਨਾ ਦੁੱਧ ਪੀਣਾ ਚਾਹੀਦਾ ਹੈ। ਇਸ ਨਾਲ ਹੱਡੀਆਂ ਵੀ ਮਜ਼ਬੂਤ ਹੋਣਗੀਆਂ ਅਤੇ ਰੋਗਾਂ ਨਾਲ ਲੜਣ ਦੀ ਸ਼ਕਤੀ ਵੀ ਵਧੇਗੀ।
3. ਸਿਹਤਮੰਦ ਦਿਲ
ਰੋਜ਼ਾਨਾ ਬਾਦਾਮ ਦੁੱਧ ਪੀਣ ਨਾਲ ਸਰੀਰ 'ਚ ਕੋਲੇਸਟਰੋਲ ਦਾ ਪੱਧਰ ਸੰਤੁਲਿਤ ਰਹਿੰਦਾ ਹੈ ਅਤੇ ਇਸ 'ਚ ਮੌਜੂਦ ਓਮੇਟਾ ਫੈਟੀ ਐਸਿਡ ਦਿਲ ਨੂੰ ਸਿਹਤਮੰਦ ਰੱਖਦਾ ਹੈ।
4. ਅੱਖਾਂ ਦੀ ਰੌਸ਼ਨੀ
ਬਾਦਾਮ ਦੁੱਧ 'ਚ ਕਾਫੀ ਮਾਤਰਾ 'ਚ ਵਿਟਾਮਿਨ-ਏ ਹੁੰਦਾ ਹੈ ਜੋ ਅੱਖਾਂ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ।