ਦੀਵਾਲੀ ਮੌਕੇ ਰੰਗੋਲੀ ਨਾਲ ਸਜਾਓ ਘਰ ਦਾ ਵਿਹੜਾ

ਦੀਵਾਲੀ ਮੌਕੇ ਰੰਗੋਲੀ ਨਾਲ ਸਜਾਓ ਘਰ ਦਾ ਵਿਹੜਾ

ਨਵੀਂ ਦਿੱਲੀ— ਰੌਸ਼ਨੀਆਂ ਦਾ ਤਿਉਹਾਰ ਮਤਲਬ ਦੀਵਾਲੀ ਬਸ ਹੁਣ ਕੁਝ ਹੀ ਦਿਨਾਂ 'ਚ ਆਉਣ ਵਾਲੀ ਹੈ। ਇਸ ਮੌਕੇ ਲੋਕ ਆਪਣੀ ਦੁਕਾਨ, ਘਰ ਅਤੇ ਦਫਤਰ ਦੀ ਚੰਗੀ ਤਰ੍ਹਾਂ ਸਾਫ-ਸਫਾਈ ਤੇ ਡੈਕੋਰੇਸ਼ਨ ਕਰਦੇ ਹਨ। ਦੀਵਾਲੀ 'ਤੇ ਰੰਗੋਲੀ ਬਣਾਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਪ੍ਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਬਣਾਈ ਗਈ ਰੰਗੋਲੀ ਬਣਾਉਣ ਨਾਲ ਸੁੱਖ-ਸਮ੍ਰਿਧੀ ਦਾ ਵਾਸ ਹੁੰਦਾ ਹੈ ਅਤੇ ਨਾਂਹ-ਪੱਖੀ ਊਰਜਾ ਦੂਰ ਹੋ ਜਾਂਦੀ ਹੈ।

1. ਚੌਲਾਂ ਦੀ ਰੰਗੋਲੀ
ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਲਈ ਚੌਲਾਂ ਦੀ ਵਰਤੋਂ ਨੂੰ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਤੁਸੀਂ ਚੌਲਾਂ ਦੀ ਰੰਗੋਲੀ ਬਣਾ ਸਕਦੇ ਹੋ। ਵੱਖ-ਵੱਖ ਪਾਉਣ ਲਈ ਚੌਲਾਂ ਨੂੰ ਹਲਦੀ, ਸਿੰਦੂਰ ਤੇ ਹੋਰ ਰੰਗਾਂ ਵਿਚ ਭਿਓਂ ਕੇ ਸੁਕਾ ਲਓ ਤਾਂ ਇਹ ਕਲਰਫੁਲ ਹੋ ਜਾਣਗੇ। ਬਸ ਹੁਣ ਚੌਲਾਂ ਨਾਲ ਆਪਣੀ ਮਨਪਸੰਦ ਡਿਜ਼ਾਈਨਿੰਗ ਕਰ ਕੇ ਰੰਗੋਲੀ ਤਿਆਰ ਕਰੋ।

2. ਸੱਚੇ ਨਾਲ ਬਣਾਓ ਰੰਗੋਲੀ
ਮਾਰਕੀਟ 'ਚ ਤੁਹਾਨੂੰ ਰੰਗੋਲੀ ਬਣਾਉਣ ਲਈ ਸੱਚੇ ਵੀ ਮਿਲ ਜਾਣਗੇ। ਬਸ ਸੱਚੇ ਨੂੰ ਜ਼ਮੀਨ 'ਤੇ ਰੱਖ ਕੇ ਉੱਪਰੋ ਰੰਗ ਭਰਦੇ ਜਾਓ, ਹੇਠਾਂ ਡਿਜ਼ਾਈਨਿੰਗ ਹੁੰਦੀ ਜਾਏਗੀ। ਸੱਚਾ ਚੁੱਕਦੇ ਸਮੇਂ ਸਾਵਧਾਨੀ ਜ਼ਰੂਰ ਵਰਤੋ, ਨਹੀਂ ਤਾਂ ਰੰਗ ਖਿੱਲਰ ਜਾਣਗੇ। ਇਸ ਨੂੰ ਹੋਰ ਸਜਾਵਟ ਦੇਣ ਲਈ ਤੁਸੀਂ ਦੀਵੇ ਤੇ ਮੋਮਬੱਤੀ ਦੀ ਵਰਤੋਂ ਵੀ ਕਰ ਸਕਦੇ ਹੋ।

3. ਰੰਗ-ਬਿਰੰਗੇ ਫੁੱਲਾਂ ਵਾਲੀ ਰੰਗੋਲੀ
ਪਹਿਲਾਂ ਚਾਕ ਦੀ ਮਦਦ ਨਾਲ ਰੰਗੋਲੀ ਦਾ ਡਿਜ਼ਾਈਨ ਤਿਆਰ ਕਰ ਲਓ, ਫਿਰ ਉਸ 'ਚ ਰੰਗ-ਬਿਰੰਗੇ ਫੁੱਲਾਂ ਨੂੰ ਕੱਟ ਕੇ ਇਸ ਨੂੰ ਕੰਟ੍ਰਾਸਟ ਜਾਂ ਆਪਣੀ ਪਸੰਦ ਦੇ ਹਿਸਾਬ ਨਾਲ ਭਰਦੇ ਜਾਓ। ਲੱਕੜੀ ਦੇ ਬੂਰੇ ਦੀ ਰੰਗੋਲੀ ਬਹੁਤ ਹੀ ਵਧੀਆ ਬਣਦੀ ਹੈ। ਬਾਜ਼ਾਰ 'ਚੋਂ ਮਿਲਣ ਵਾਲੇ ਵੱਖ-ਵੱਖ ਰੰਗਾਂ ਦੇ ਬੂਰੇ ਨਾਲ ਵੀ ਤੁਸੀਂ ਰੰਗੋਲੀ ਬਣਾ ਸਕਦੇ ਹੋ।

4. ਆਟੇ, ਹਲਦੀ ਤੇ ਸਿੰਦੂਰ ਦੀ ਰੰਗੋਲੀ
ਪੁਰਾਣੇ ਜ਼ਮਾਨੇ 'ਚ ਲੋਕ ਆਟੇ, ਹਲਦੀ ਦੀ ਮਦਦ ਨਾਲ ਰੰਗੋਲੀ ਤਿਆਰ ਕਰਦੇ ਸਨ। ਤੁਸੀਂ ਵੀ ਇਨ੍ਹਾਂ ਰੰਗਾਂ ਦੀ ਵਰਤੋਂ ਕਰ ਕੇ ਰੰਗੋਲੀ ਤਿਆਰ ਕਰ ਸਕਦੇ ਹੋ। ਗ੍ਰੀਨ ਰੰਗ ਲਈ ਤੁਸੀਂ ਹਿਨਾ ਪਾਊਡਰ ਦੀ ਵਰਤੋਂ ਕਰ ਸਕਦੇ ਹੋ।

5. ਸਟਿੱਕਰ ਰੰਗੋਲੀ
ਜੇ ਤੁਹਾਡੇ ਕੋਲ ਰੰਗੋਲੀ ਬਣਾਉਣ ਦਾ ਸਮਾਂ ਨਹੀਂ ਹੈ ਤਾਂ ਇਸ ਨੂੰ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਸਟਿੱਕਰ ਰੰਗੋਲੀ। ਬਾਜ਼ਾਰ 'ਚੋਂ ਬਣੀ-ਬਣਾਈ ਸਟਿੱਕਰ ਰੰਗੋਲੀ ਆਸਾਨੀ ਨਾਲ ਮਿਲ ਜਾਂਦੀ ਹੈ। ਬਸ ਜਿਥੇ ਤੁਸੀਂ ਰੰਗੋਲੀ ਬਣਾਉਣੀ ਹੈ, ਸਟਿੱਕਰ 'ਤੇ ਚਿਪਕੇ ਕਾਗਜ਼ ਨੂੰ ਵੱਖ ਕਰੋ ਅਤੇ ਇਸ ਨੂੰ ਜ਼ਮੀਨ ਤੇ ਦੀਵਾਰਾਂ 'ਤੇ ਚਿਪਕਾਉਂਦੇ ਜਾਓ।

6. ਕੁੰਦਨ ਰੰਗੋਲੀ
ਅੱਜਕਲ ਦੀਵਾਰਾਂ 'ਤੇ ਰੰਗੋਲੀ ਬਣਾਉਣ ਦਾ ਖੂਬ ਟ੍ਰੈਂਡ ਚੱਲ ਰਿਹਾ ਹੈ। ਕੁੰਦਨ ਰੰਗੋਲੀ ਇਸ ਦੇ ਲਈ ਬੈਸਟ ਆਪਸ਼ਨ ਹੈ। ਡਰਾਇੰਗ ਰੂਮ ਦੀਆਂ ਦੀਵਾਰਾਂ 'ਤੇ ਰੰਗ-ਬਿਰੰਗੇ ਕੁੰਦਨ ਨਾਲ ਜੜੀ ਰੰਗੋਲੀ ਨਾਲ ਘਰ ਦੀ ਖੂਬਸੂਰਤੀ ਹੋਰ ਵੀ ਵਧ ਜਾਏਗੀ।