ਲੀਚੀ ਕਰਦੀ ਹੈ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ    

ਲੀਚੀ ਕਰਦੀ ਹੈ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ    

 
ਜਲੰਧਰ— ਲੀਚੀ ਗਰਮੀਆਂ ਦਾ ਪ੍ਰਮੁੱਖ ਫਲ ਹੈ। ਸੁਆਦ 'ਚ ਇਹ ਮਿੱਠਾ ਅਤੇ ਰਸੀਲਾ ਹੋਣ ਦੇ ਕਾਰਨ ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਸ 'ਚ ਕਾਰਬੋਹਾਈਡ੍ਰੇਟਸ, ਵਿਟਾਮਿਨ-ਸੀ, ਵਿਟਾਮਿਨ-ਏ ਅਤੇ ਬੀ ਭਰਪੂਰ ਮਾਰਤਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਾਨੀਸ਼ੀਅਮ, ਫਾਸਫੋਰਸ ਅਤੇ ਆਇਰਨ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾਂ ਲੀਚੀ ਖਾਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਵਿਕਾਸ ਲਈ ਵੀ ਲੀਚੀ ਬਹੁਤ ਵਧੀਆਂ ਹੈ। ਹਾਂਲਾਕਿ ਲੀਚੀ ਨੂੰ ਖਾਂਦੇ ਹੋਏ ਧਿਆਨ ਰੱਖੋ ਕਿ ਇਸ ਨੂੰ ਬਹੁਤ ਜ਼ਿਆਦਾ ਮਾਤਰਾ 'ਚ ਨਾ ਖਾਓ ਕਿਉਂਕਿ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ। ਬਹੁਤ ਜ਼ਿਆਦਾ ਲੀਚੀ ਖਾਣ ਨਾਲ ਖਾਰਸ਼, ਸੋਜ ਅਤੇ ਸਾਹ ਲੈਣ 'ਚ ਮੁਸ਼ਕਲ ਹੋ ਸਕਦੀ ਹੈ। 


ਲੀਚੀ ਦੇ ਫਾਇਦੇ
1. ਬੀਟਾ ਕੈਰੋਟੀਨ ਨਾਲ ਭਰਪੂਰ ਲੀਚੀ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੈ। 
2. ਲੀਚੀ ਕੈਂਸਰ ਕੋਸ਼ੀਕਾਵਾਂ ਨੂੰ ਵੱਧਣ ਤੋਂ ਰੋਕਣ 'ਚ ਮਦਦਗਾਰ ਹੈ। 
3. ਜੇਕਰ ਤੁਹਾਨੂੰ ਠੰਡ ਲੱਗ ਰਹੀ ਹੈ ਤਾਂ ਲੀਚੀ ਨੂੰ ਖਾਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। 
4. ਅਸਥਮਾ ਤੋਂ ਬਚਾਅ ਲੀ ਵੀ ਲੀਚੀ ਦਾ ਇਸਤੇਮਾਲ ਕੀਤਾ ਜਾਂਦਾ ਹੈ। 
5. ਲੀਚੀ ਦਾ ਇਸਤੇਮਾਲ ਕਬਜ਼ ਤੋਂ ਰਾਹਤ ਪਾਉਣ ਲਈ ਵੀ ਕੀਤਾ ਜਾਂਦਾ ਹੈ। 
6. ਮੋਟਾਪਾ ਘੱਟ ਕਰਨ ਦੇ ਲਈ ਵੀ ਲੀਚੀ ਦਾ ਇਸਤੇਮਾਲ ਕਰਨਾ ਬਹੁਤ ਲਾਭਕਾਰੀ ਹੈ।


Loading...