French fries lovers ਜ਼ਰੂਰ ਪੜ੍ਹੋ ਇਹ ਖਬਰ

French fries lovers ਜ਼ਰੂਰ ਪੜ੍ਹੋ ਇਹ ਖਬਰ

 


ਜਲੰਧਰ— ਆਲੂ ਦੇ ਚਿਪਸ ਜਾਂ ਉਸ ਦੇ ਬਣੇ ਫ੍ਰੈਂਚ ਫ੍ਰਾਈਜ ਖਾਣਾ ਹਰ ਕਿਸੇ ਨੂੰ ਪਸੰਦ ਹੈ। ਵੱਡਿਆਂ ਤੋਂ ਲੈ ਕੇ ਬੱਚਿਆਂ ਦਾ ਵੀ ਇਹ ਪਸੰਦੀਦਾ ਫੂਡ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸਭ ਖਾਣ ਨਾਲ ਤੁਹਾਡੀ ਸਿਹਤ 'ਤੇ ਕੀ ਅਸਰ ਪੈ ਰਿਹਾ ਹੈ? ਇਸ ਤਰ੍ਹਾਂ ਦੇ ਤਲੇ ਹੋਏ ਆਲੂ, ਆਲੂ ਚਿਪਸ ਅਤੇ ਫਰੇਜ ਫ੍ਰਾਈਜ ਖਾਣ ਨਾਲ ਤੁਹਾਨੂੰ ਹਾਈ ਬੀ. ਪੀ. ਦੀ ਸਮੱਸਿਆ ਹੋ ਸਕਦੀ ਹੈ ਜਾਂ ਦਿਲ ਸੰੰਬੰਧੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਕ ਸੋਧ ਮੁਤਾਬਕ ਆਲੂ 'ਚ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਲਈ ਜ਼ਿਆਦਾ ਮਾਤਰਾ 'ਚ ਅਤੇ ਤਲੇ ਹੋਏ ਆਲੂ ਖਾਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤਲੇ ਹੋਏ ਆਲੂ ਖਾਣ ਵਾਲਿਆਂ ਨੂੰ ਹਾਈ ਬੀ. ਪੀ. ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਹ ਖਤਰਾ ਉਨ੍ਹਾਂ ਲੋਕਾਂ ਨੂੰ ਘੱਟ ਹੁੰਦਾ ਹੈ ਜੋ ਉਬਲੇ ਆਲੂ ਖਾਂਦੇ ਹਨ। ਅਸਲ 'ਚ ਆਲੂ ਨੁਕਸਾਨਕਾਰੀ ਨਹੀਂ ਹਨ ਪਰ ਤੇਲ ਅਤੇ ਆਲੂ ਦਾ ਸੰਬੰਧ ਬਹੁਤ ਬੁਰਾ ਹੈ। ਤੇਲ ਨਾਲ ਮਿਲ ਕੇ ਇਹ ਅਜਿਹੇ ਭੋਜਨ 'ਚ ਬਦਲ ਜਾਂਦਾ ਹੈ ਜੋ ਪਚਣ 'ਚ ਮੁਸ਼ਕਲ ਹੁੰਦਾ ਹੈ।

ਫ੍ਰੈਂਚ ਫ੍ਰਾਈਜ ਅਤੇ ਤਲਿਆ ਹੋਇਆ ਖਾਣਾ ਖਾਣ ਨਾਲ ਹਾਈ ਬੀ. ਪੀ. ਦਾ ਖਤਰਾ 17 ਫੀਸਦੀ ਵੱਧ ਜਾਂਦਾ ਹੈ। ਮਰਦ ਅਤੇ ਔਰਤ ਦੋਹਾਂ ਨੂੰ ਸਮਾਨ ਰੂਪ 'ਚ ਇਸ ਬੀਮਾਰੀ ਦਾ ਖਤਰਾ ਹੁੰਦਾ ਹੈ। ਤਲੇ ਹੋਏ ਆਲੂ ਬਲੱਡ ਸ਼ੂਗਰ ਦੀ ਮਾਤਰਾ ਨੂੰ ਵੀ ਵਧਾ ਦਿੰਦੇ ਹਨ।


Loading...