ਇਹ ਫਲ ਕਰਦਾ ਹੈ ਕਈ ਬੀਮਾਰੀਆਂ ਦੂਰ

ਇਹ ਫਲ ਕਰਦਾ ਹੈ ਕਈ ਬੀਮਾਰੀਆਂ ਦੂਰ

 


ਜਲੰਧਰ— ਕਟਹਲ ਇਕ ਅਜਿਹਾ ਫਲ ਹੈ ਜਿਸਦਾ ਪ੍ਰਯੋਗ ਸਬਜ਼ੀ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਦੀ ਸਬਜ਼ੀ ਬਹੁਤ ਸੁਆਦ ਬਣਦੀ ਹੈ। ਸਬਜ਼ੀ ਤੋਂ ਇਲਾਵਾ ਇਸ ਦੇ ਪਕੌੜੇ ਅਤੇ ਆਚਾਰ ਵੀ ਪਾਇਆ ਜਾਂਦਾ ਹੈ। ਕਟਹਲ 'ਚ ਕਈ ਅਜਿਹੇ ਤੱਤ ਹਨ ਜੋ ਸਰੀਰ ਦੀਆਂ ਕਈ ਕਮੀਆਂ ਨੂੰ ਪੂਰਾ ਕਰਦਾ ਹੈ। ਇਸ 'ਚ ਵਿਟਾਮਿਨ-ਏ, ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਵਰਗੇ ਗੁਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕਟਹਲ ਦੇ ਕੁੱਝ ਅਜਿਹੇ ਫਾਇਦੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਇਸ ਨੂੰ ਜ਼ਰੂਰ ਖਾਣਾ ਸ਼ੁਰੂ ਕਰ ਦੇਵੋਗੇ।
1. ਦਿਲ ਦੀ ਬੀਮਾਰੀ
ਕਟਹਲ 'ਚ ਬਿਲਕੁੱਲ ਵੀ ਕੈਲੋਰੀ ਨਹੀਂ ਹੁੰਦੀ। ਇਹ ਦਿਲ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਹੈ।
2. ਬਲੱਡ ਪ੍ਰੈੱਸ਼ਰ
ਇਸ ਦੇ ਅੰਦਰ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ ਜੋ ਬਲੱਡ ਪ੍ਰੈੱਸ਼ਰ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
3. ਹੱਡੀਆਂ ਮਜ਼ਬੂਤ
ਹੱਡੀਆਂ ਦੇ ਲਈ ਕਟਹਲ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ। ਇਸ 'ਚ ਮੌਜ਼ੂਦ ਮੈਗਾਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
4. ਜੋੜਾਂ ਦਾ ਦਰਦ
ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆਂ, ਜਖ਼ਮਾਂ ਅਤੇ ਸੋਜ ਵਾਲੀ ਜਗ੍ਹਾ 'ਤੇ ਲਗਾਇਆ ਜਾਵੇ ਤਾਂ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ।
5. ਮੂੰਹ ਦੇ ਛਾਲੇ
ਜਿਨ੍ਹਾਂ ਲੋਕਾਂ ਦੇ ਮੂੰਹ 'ਚ ਵਾਰ-ਵਾਰ ਛਾਲੇ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਉਨ੍ਹਾਂ ਨੂੰ ਕਟਹਲ ਦੀਆਂ ਕੱਚੀ ਪੱਤੀਆਂ ਨੂੰ ਚਬਾ ਕੇ ਥੁੱਕਣਾ ਚਾਹੀਦਾ ਹੈ। ਇਸ ਨਾਲ ਛਾਲੇ ਠੀਕ ਹੋ ਜਾਣਗੇ।
6. ਅੱਖਾਂ ਅਤੇ ਚਮੜੀ
ਕਟਹਲ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ ਅਤੇ ਚਮੜੀ ਨੂੰ ਵੀ ਠੀਕ ਰੱਖਦਾ ਹੈ।