ਸਰੋਂ ਦਾ ਸਾਗ ਖਾਣ ਦੇ ਹਨ ਕਈ ਫਾਇਦੇ

ਸਰੋਂ ਦਾ ਸਾਗ ਖਾਣ ਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਸਰਦੀਆਂ 'ਚ ਸਰੋਂ ਦੇ ਸਾਗ ਦੀ ਵਰਤੋਂ ਨਾ ਸਿਰਫ ਸੁਆਦ ਦੇ ਮਾਮਲੇ 'ਚ ਮਜ਼ੇਦਾਰ ਹੈ ਸਗੋਂ ਇਹ ਸਿਹਤ ਨਾਲ ਜੁੜੇ ਕਈ ਫਾਇਦਿਆਂ ਨਾਲ ਭਰਿਆ ਹੈ। ਇਸ 'ਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਪ੍ਰੋਟੀਨ ਇਸ ਨੂੰ ਬਹੁਤ ਫਾਇਦੇਮੰਦ ਬਣਾਉਂਦਾ ਹੈ। ਸਰੋਂ ਦੇ ਸਾਗ 'ਚ ਕੈਲੋਰੀ, ਫੈਟਸ, ਪੋਟਾਸ਼ੀਅਮ ,ਕਾਰਬੋਹਾਈਡਰੇਟਸ , ਫਾਈਬਰ,  ਸ਼ੂਗਰ , ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਜਾਣੋ ਸਰਦੀਆਂ 'ਚ ਸਰੋਂ ਦੇ ਸਾਗ ਦੀ ਵਰਤੋਂ ਤੁਹਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਹੋ ਸਕਦੀ ਹੈ। ਸਰੋਂ ਦੇ ਸਾਗ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਨਾ ਸਿਰਫ ਸਰੀਰ ਨੂੰ ਡੀਟੋਕਿਸਫਾਈ ਕਰਦੇ ਹਨ ਸਗੋਂ ਸਰੀਰ ਦੀ ਪ੍ਰਤੀਰੋਗੀ ਸਮੱਰਥਾ ਵੀ ਵਧਾਉਂਦੇ ਹੈ, ਇਸ ਦੀ ਵਰਤੋਂ ਨਾਲ ਬਲੈਡਰ, ਪੇਟ, ਬ੍ਰੈਸਟ, ਫੇਫੜੇ, ਅਤੇ ਕੈਂਸਰ ਤੋਂ ਬਚਾਅ 'ਚ ਮਦਦ ਮਿਲਦੀ ਹੈ।

1. ਦਿਲ ਲਈ ਫਾਇਦੇਮੰਦ
ਸਰੋਂ ਦੇ ਸਾਗ ਦੀ ਵਰਤੋਂ ਨਾਲ ਸਰੀਰ 'ਚ ਕੋਲੇਸਟਰਾਲ ਦਾ ਪੱਧਰ ਘਟਦਾ ਹੈ ਅਤੇ ਫੋਲੇਟ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ।
2. ਮੇਟਾਬੋਲਿਜ਼ਮ ਠੀਕ ਰੱਖਦਾ ਹੈ
ਸਰੋਂ ਦੇ ਸਾਗ 'ਚ ਫਾਈਬਰ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਸਰੀਰ ਦੀ ਮੇਟਾਬੋਲਿਕ ਕਿਰਿਆਵਾਂ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਵੀ ਚੰਗੀ ਤਰ੍ਹਾਂ ਹੁੰਦਾ ਹੈ।
3. ਹੱਡੀਆਂ ਦੀ ਮਜ਼ਬੂਤੀ
ਸਰੋਂ ਦੇ ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ 'ਚ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਇਹ ਹੱਡੀਆਂ ਨਾਲ ਜੁੜੇ ਰੋਗਾਂ ਦੇ ਇਲਾਜ 'ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
4. ਅੱਖਾਂ ਦੀ ਰੌਸ਼ਨੀ
ਸਰੋਂ ਦੇ ਸਾਗ 'ਚ ਵਿਟਾਮਿਨ ਏ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਤੋਂ ਬਚਾਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦਾ ਹੈ।