ਘਰ ‘ਚ ਮੰਦਰ ਬਣਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਘਰ ‘ਚ ਮੰਦਰ ਬਣਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਨਵੀਂ ਦਿੱਲੀ— ਹਰ ਘਰ 'ਚ ਪੂਜਾ ਘਰ ਜ਼ਰੂਰ ਹੁੰਦਾ ਹੈ ਕਿੱਤੇ ਛੋਟੇ ਤਾਂ ਕਿੱਤੇ ਵੱਡਾ। ਲੋਕ ਆਪਣੀ ਸਹੁਲਿਅਤ ਦੇ ਹਿਸਾਬ ਨਾਲ ਇਸ ਨੂੰ ਸਜਾਉਂਦੇ ਹਨ। ਮੰਦਰ 'ਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਲਗਾਈਆਂ ਜਾਂਦੀਆਂ ਹਨ ਪਰ ਮੰਦਰ ਨੂੰ ਸਜਾਉਣ ਲਈ ਸਹੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

1. ਕਿਚਨ ਦੇ ਨਾਲ ਨਾ ਹੋਵੇ ਮੰਦਰ
ਘਰ 'ਚ ਮੰਦਰ ਬਣਾਉਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਕਦੇ ਵੀ ਰਸੋਈ ਦੇ ਨਾਲ ਨਾ ਬਣਾਓ। ਇਸ ਨਾਲ ਘਰ 'ਚ ਅਸ਼ਾਂਤੀ ਫੈਲਦੀ ਹੈ।
2. ਬੈੱਡਰੂਮ 'ਚ ਨਾ ਰੱਖੋ ਮੰਦਰ
ਕੁਝ ਲੋਕ ਆਪਣੇ ਬੈੱਡਰੂਮ 'ਚ ਹੀ ਮੰਦਰ ਸਥਾਪਤ ਕਰ ਲੈਂਦੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ।
3. ਦਿਸ਼ਾ ਦਾ ਰੱਖੋ ਧਿਆਨ
ਮੰਦਰ 'ਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ ਕਿ ਪੂਜਾ ਕਰਨ ਵਾਲੇ ਦਾ ਮੂੰਹ ਉੱਤਰ-ਦਿਸ਼ਾ ਵੱਲ ਹੋਣਾ ਚਾਹੀਦਾ ਹੈ।
4. ਪੌੜੀਆਂ ਦੇ ਥੱਲੇ ਮੰਦਰ ਨਾ ਬਣਾਓ
ਮੰਦਰ ਦਾ ਨਿਰਮਾਣ ਕਰਨ ਤੋਂ ਪਹਿਲਾਂ ਇਹ ਗੱਲ ਜਾਣ ਲਓ ਕਿ ਇਸ ਨੂੰ ਕਦੇ ਵੀ ਪੌੜੀਆਂ ਦੇ ਥੱਲੇ ਨਹੀਂ ਬਣਾਉਣਾ ਚਾਹੀਦਾ।
5. ਬਾਥਰੂਮ ਦੇ ਨਾਲ ਨਾ ਜੁੜੀ ਹੋਵੇ ਮੰਦਰ ਦੀ ਦੀਵਾਰ
ਮੰਦਰ ਦੀ ਦੀਵਾਰ ਬਾਥਰੂਮ ਦੇ ਨਾਲ ਨਹੀਂ ਹੋਣੀ ਚਾਹੀਦੀ। ਅਜਿਹਾ ਹੈ ਤਾਂ ਤੁਰੰਤ ਮੰਦਰ ਦੀ ਥਾਂ ਬਦਲ ਦਿਓ।
6. ਮੰਦਰ 'ਚ ਨਾ ਰੱਖ ਇਹ ਸਾਮਾਨ
ਕੁਝ ਲੋਕ ਮੰਦਰ 'ਚ ਇਸਤੇਮਾਲ ਹੋ ਚੁੱਕੀ ਅਗਰਬੱਤੀ, ਮਾਚਿਸ ਦੀ ਜਲੀਆਂ ਤਿੱਲੀਆਂ, ਅਗਰਬੱਤੀ ਦੀ ਰਾਖ , ਸੁੱਕੇ ਹੋਏ ਫੁੱਲਾਂ ਦੀਆਂ ਮਾਲਾਵਾਂ ਆਦਿ ਇਕੱਠੀਆਂ ਕਰਕੇ ਰੱਖਦੇ ਹਨ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਉਸ ਸਾਮਾਨ ਨੂੰ ਤੁਰੰਤ ਹਟਾ ਦਿਓ।