ਆਂਵਲੇ ਦੇ ਜੂਸ ਪੀਣ ਦੇ ਫਾਇਦੇ

ਆਂਵਲੇ ਦੇ ਜੂਸ ਪੀਣ ਦੇ ਫਾਇਦੇ


ਜਲੰਧਰ—ਆਂਵਲਾ ਕੁਦਰਤ ਦੇ ਵਲੋਂ ਮਨੁੱਖ ਨੂੰ ਦਿੱਤਾ ਜਾਣ ਵਾਲਾ ਇਕ ਅਨਮੋਲ ਉਪਹਾਰ ਹੈ। ਆਂਵਲਾ ਤੁਹਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਦਾ ਇਸਤੇਮਾਲ ਅਸੀਂ ਆਚਾਰ, ਮੁੱਰਬਾ ਅਤੇ ਜੂਸ ਦੇ ਰੂਪ 'ਚ ਵੀ ਕਰ ਸਕਦੇ ਹਾਂ। ਉਂਝ ਤਾਂ ਆਂਵਲੇ ਨੂੰ ਇਕੱਲਾ ਵੀ ਖਾਂਦਾ ਜਾ ਸਕਦਾ ਹੈ। ਆਂਵਲੇ ਦੇ ਜੂਸ ਨਾਲ ਸਰੀਰ 'ਚ ਪੈਦਾ ਹੋ ਰਹੀ ਕਈ ਬੀਮਾਰੀਆਂ ਦਾ ਖਾਤਮਾ ਹੋ ਜਾਦਾ ਹੈ। ਜੇਕਰ ਤੁਸੀਂ ਵੀ ਸਵੇਰੇ ਉੱਠ ਕੇ ਆਂਵਲੇ ਦਾ ਜੂਸ ਪੀਂਦੇ ਹੋ ਤਾਂ ਤੁਹਾਡਾ ਪੂਰਾ ਦਿਨ ਚੰਗਾ ਬਣ ਜਾਵੇਗਾ। ਇਸ ਦੇ ਜੂਸ 'ਚ ਵਿਟਾਮਿਨ-ਸੀ ਅਤੇ ਆਇਰਨ ਬਹੁਤ ਮਾਤਰਾ 'ਚ ਹੁੰਦਾ ਹੈ।

ਆਂਵਲੇ ਦੇ ਜੂਸ ਨਾਲ ਸਰੀਰ ਦੇ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਕਿਡਨੀ ਅਤੇ ਪੇਟ ਸਾਫ ਹੋ ਜਾਂਦਾ ਹੈ। ਰੋਜ਼ ਇਕ ਕੱਚਾ ਆਂਵਲਾ ਖਾਣ ਨਾਲ ਸਿਹਤ ਠੀਕ ਰਹਿੰਦੀ ਹੈ।


Loading...