ਹਲਦੀ ਦਾ ਪਾਣੀ ਕਰਦਾ ਹੈ ਯਾਦਦਾਸ਼ਤ ਤੇਜ਼

ਹਲਦੀ ਦਾ ਪਾਣੀ ਕਰਦਾ ਹੈ ਯਾਦਦਾਸ਼ਤ ਤੇਜ਼

 

ਨਵੀਂ ਦਿੱਲੀ— ਹਲਦੀ ਇਕ ਬਹੁਤ ਹੀ ਚੰਗਾ ਐਂਟੀਸੈਪਟਿਕ ਹੁੰਦੀ ਹੈ ਕੱਟ ਜਾਂ ਜਲ ਜਾਣ 'ਤੇ ਇਸ ਦਾ ਇਸਤੇਮਾਲ ਪੁਰਾਣੇ ਜਮਾਣੇ ਤੋਂ ਹੁੰਦਾ ਆ ਰਿਹਾ ਹੈ। ਹਲਦੀ 'ਚ ਪੇਨਕਿਲਰ ਦੇ ਵੀ ਗੁਣ ਹੁੰਦੇ ਹਨ। ਇਸ 'ਚ ਦਰਦ ਨੂੰ ਖਿੱਚਣ ਦੀ ਅਜੀਬ ਸ਼ਕਤੀ ਹੁੰਦੀ ਹੈ। ਜੇ ਤੁਸੀਂ ਵੀ ਹਲਦੀ ਨੂੰ ਪਾਣੀ 'ਚ ਮਿਲਾ ਕੇ ਪੀਂਦੇ ਹੋ ਤਾਂ ਇਹ ਸਿਹਤ ਦੇ ਲਈ ਲਾਭਕਾਰੀ ਹੁੰਦਾ ਹੈ।

ਆਓ ਜਾਣਦੇ ਹਾਂ ਹਲਦੀ ਦਾ ਪਾਣੀ ਬਣਾਉਣ ਬਾਰੇ

ਇਕ ਗਿਲਾਸ ਗਰਮ ਪਾਣੀ 'ਚ ਅੱਧੇ ਨਿੰਬੂ ਦਾ ਰਸ ਅਤੇ ਇਕ ਚਮਚ ਹਲਦੀ ਮਿਲਾਕੇ ਹਲਦੀ ਦਾ ਪਾਣੀ ਤਿਆਰ ਕਰ ਲਓ। ਤੁਸੀਂ ਚਾਹੋ ਤਾਂ ਇਸ 'ਚ ਇਕ ਚਮਚ ਸ਼ਹਿਦ ਮਿਲਾ ਸਕਦੇ ਹੋ। ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਓ।
ਇਸ ਪਾਣੀ ਨੂੰ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਜੇ ਸਰੀਰ 'ਚ ਸੋਜ ਆ ਗਈ ਹੈ ਤਾਂ ਹਲਦੀ ਦੇ ਪਾਣੀ ਦੀ ਵਰਤੋ ਨਾਲ ਸੋਜ ਘੱਟ ਹੋ ਜਾਂਦੀ ਹੈ।
2. ਹਲਦੀ ਦਾ ਪਾਣੀ ਸਾਡੀ ਪਾਚਨ ਕਿਰਿਆ ਦੇ ਲਈ ਵੀ ਚੰਗਾ ਹੈ ਅਤੇ ਇਹ ਸਰੀਰ 'ਚ ਫਾਲਤੂ ਫੈਟ ਜਮਾ ਨਹੀਂ ਹੋਣ ਦਿੰਦਾ।
3. ਹਲਦੀ ਦਾ ਪਾਣੀ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
4. ਇਹ ਖੂਨ ਨੂੰ ਸਾਫ ਕਰਦਾ ਹੈ। ਜਿਸ ਵਜ੍ਹਾ ਨਾਲ ਚਮੜੀ ਸਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।