ਇਮਲੀ ਖਾਣ ਦੇ ਹਨ ਇਹ ਹੈਰਾਨੀਜਨਕ ਫਾਇਦੇ 

ਇਮਲੀ ਖਾਣ ਦੇ ਹਨ ਇਹ ਹੈਰਾਨੀਜਨਕ ਫਾਇਦੇ 


 
ਜਲੰਧਰ— ਇਮਲੀ ਸੁਆਦ 'ਚ ਖੱਟੀ ਹੁੰਦੀ ਹੈ ਅਤੇ ਇਮਲੀ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਇਮਲੀ 'ਚ ਵਿਟਾਮਿਨ ਬੀ, ਸੀ, ਆਇਰਨ, ਮੈਗਨੀਜ, ਫਾਈਬਰ, ਪੋਟਾਸ਼ੀਅਮ ਅਤੇ ਕੈਲਸ਼ੀਅਮ ਜਿਹੇ ਤੱਤ ਪਾਏ ਜਾਂਦੇ ਹਨ। ਇਹ ਤੱਤ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਗਰਮੀਆਂ 'ਚ ਇਮਲੀ ਖਾਣਾ ਤੁਹਾਨੂੰ ਸਿਹਤਮੰਦ ਬਣਾਵੇਗਾ। ਅੱਜ ਅਸੀਂ ਤੁਹਾਨੂੰ ਇਮਲੀ ਖਾਣ ਦੇ ਕੁਝ ਫਾਇਦੇ ਦੱਸ ਰਹੇ ਹਾਂ।

1. ਇਮਲੀ 'ਚ ਫਾਈਬਰ ਪਾਏ ਜਾਂਦੇ ਹਨ। ਇਸ 'ਚ ਐਂਟੀ ਆਕਸੀਡੈਂਟ ਵੀ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਜਿਸ ਨਾਲ ਸਰੀਰ 'ਚ ਕੋਲੇਸਟਰੌਲ ਦਾ ਪੱਧਰ ਘੱਟ ਹੁੰਦਾ ਹੈ।
2. ਇਮਲੀ ਖਾਣ ਨਾਲ ਸਰੀਰ 'ਚ ਫੈਟ ਬਨਣਾ ਕਾਫੀ ਘੱਟ ਜਾਂਦਾ ਹੈ। ਇਸ ਨੂੰ ਖਾਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।
3. ਇਮਲੀ ਰੋਜ਼ਾਨਾ ਖਾਣ ਨਾਲ ਬੀ. ਪੀ. ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਇਮਲੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।
4. ਇਮਲੀ 'ਚ ਐਂਟੀ ਆਕਸੀਡੈਂਟ ਵੀ ਕਾਫੀ ਹੁੰਦੇ ਹਨ ਜੋ ਸਰੀਰ 'ਚ ਕੈਂਸਰ ਜਿਹੀ ਸਮੱਸਿਆ ਨਹੀਂ ਹੋਣ ਦਿੰਦੇ।
5. ਇਮਲੀ ਸਰੀਰ 'ਚ ਬਲੱਡ ਸ਼ੂਗਰ ਦੇ ਪੱਧਰ ਨੂੰ ਸਤੁੰਲਿਤ ਕਰਦੀ ਹੈ। ਇਸ ਲਈ ਇਮਲੀ ਖਾਣ ਨਾਲ ਡਾਇਬੀਟੀਜ਼ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ।
6. ਇਮਲੀ ਖਾਣ ਨਾਲ ਇਮਿਊਨ ਸਿਸਟਮ ਠੀਕ ਰਹਿੰਦਾ ਹੈ।


Loading...