ਨੰਗੇ ਪੈਰ ਘਾਹ ‘ਤੇ ਚਲਣ ਦੇ ਹਨ ਕਮਾਲ ਦੇ ਫਾਇਦੇ

ਨੰਗੇ ਪੈਰ ਘਾਹ ‘ਤੇ ਚਲਣ ਦੇ ਹਨ ਕਮਾਲ ਦੇ ਫਾਇਦੇ

 


ਨਵੀਂ ਦਿੱਲੀ—  ਘਾਹ 'ਤੇ ਚਲਣਾ ਡਾਈਬੀਟੀਜ਼ ਦੇ ਰੋਗੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਘਾਹ 'ਤੇ ਚਲਣ ਨਾਲ ਸਰੀਰ ਕਈ ਬੀਮਾਰੀਆਂ ਨਾਲ ਘਿਰਿਆ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ

1. ਡਾਈਬੀਟੀਜ਼
ਸ਼ੂਗਰ ਦੇ ਰੋਗੀਆਂ ਨੂੰ ਅਕਸਰ ਲੱਤਾਂ ਅਤੇ ਪੈਰਾਂ ਵਿਚ ਦਰਦ ਰਹਿੰਦਾ ਹੈ। ਅਜਿਹੇ ਵਿਚ ਉਨ੍ਹਾਂ ਲਈ ਘਾਹ 'ਤੇ ਚਲਣਾ ਬਹੁਤ ਫਾਇਦੇਮੰਦ ਰਹਿੰਦਾ ਹੈ। ਘਾਹ 'ਤੇ ਨੰਗੇ ਪੈਰ ਚਲਣ ਨਾਲ ਪੈਰਾਂ ਦੇ ਤਲਿਆਂ ਵਿਚ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਚਲਦਾ ਹੈ ਜਿਸ ਨਾਲ ਪੈਰਾਂ ਨੂੰ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਸਰੀਰ ਵਿਚ ਵੀ ਬਲੱਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ, ਜਿਸ ਨਾਲ ਡਾਈਬੀਟੀਜ਼ ਦੇ ਰੋਗੀਆਂ ਨੂੰ ਫਾਇਦਾ ਮਿਲਦਾ ਹੈ।


2. ਦਿਲ ਦੀ ਬੀਮਾਰੀ
ਘਾਹ 'ਤੇ ਨੰਗੇ ਪੈਰ ਚਲਣ ਨਾਲ ਪੂਰੇ ਸਰੀਰ ਵਿਚ ਖੂਨ ਦਾ ਦੌਰਾ ਤਾਜ਼ਾ ਹੋ ਜਾਂਦਾ ਹੈ ਜੋ ਦਿਲ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੂਨ ਬਹੁਤ ਗਾੜਾ ਹੁੰਦਾ ਹੈ ਉਨ੍ਹਾਂ ਲਈ ਵੀ ਘਾਹ 'ਤੇ ਚਲਣਾ ਬਹੁਤ ਫਾਇਦੇਮੰਦ ਰਹਿੰਦਾ ਹੈ। ਇਸ ਨਾਲ ਖੂਨ ਪਤਲਾ ਹੁੰਦਾ ਹੈ ਜੋ ਦਿਲ ਦੀਆਂ ਕੋਸ਼ੀਕਾਵਾਂ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਹੈ।


3. ਮਜ਼ਬੂਤ ਹੱਡੀਆਂ
ਵਧਦੀ ਉਮਰ ਦੇ ਨਾਲ ਹੀ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਜਿਸ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਰੋਜ਼ਾਨਾ ਕੁਝ ਦੇਰ ਨੰਗੇ ਪੈਰ ਘਾਹ 'ਤੇ ਚਲਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਹੱਡੀਆਂ ਵਿਚ ਕੈਲਸ਼ੀਅਮ ਵਧਦੀ ਹੈ ਜੋ ਉਨ੍ਹਾਂ ਨੂੰ ਮਜ਼ਬੂਤੀ ਦਿੰਦਾ ਹੈ।


4. ਪੈਰਾਂ ਨਾਲ ਜੁੜੀਆਂ ਸਮੱਸਿਆਵਾਂ
ਜਿਨ੍ਹਾਂ ਲੋਕਾਂ ਦੇ ਪੈਰਾਂ ਵਿਚ ਸੋਜ, ਛਾਲੇ ਜਾਂ ਜਲਣ ਵਰਗੀਆਂ ਸਮੱਸਿਆਵਾਂ ਹੋਵੇ , ਉਨ੍ਹਾਂ ਨੂੰ ਵੀ ਘਾਹ 'ਤੇ ਜ਼ਰੂਰ ਚਲਣਾ ਚਾਹੀਦਾ ਹੈ। ਨੰਗੇ ਪੈਰ ਤਲਣ ਨਾਲ ਪੈਰਾਂ ਨੂੰ ਆਰਾਮ ਮਿਲਦਾ ਹੈ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

5. ਬਲੱਡ ਪ੍ਰੈਸ਼ਰ
ਬਦਲਦੇ ਲਾਈਫਸਟਾਈਲ ਦੇ ਕਾਰਨ ਲੋਕਾਂ ਵਿਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇਖੀ ਜਾਂਦੀ ਹੈ, ਜਿਸ ਲਈ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕੁਝ ਦੇਰ ਘਾਹ 'ਤੇ ਨੰਗੇ ਪੈਰ ਚਲਣ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।