ਹਰੇ ਛੋਲੇ ਸਿਹਤ ਲਈ ਹਨ ਫਾਇਦੇਮੰਦ

ਹਰੇ ਛੋਲੇ ਸਿਹਤ ਲਈ ਹਨ ਫਾਇਦੇਮੰਦ

 


ਜਲੰਧਰ— ਹਰੇ ਛੋਲੇ ਸੁਆਦ 'ਚ ਕਾਫੀ ਮਜੇਦਾਰ ਹੁੰਦੇ ਹਨ। ਇਸ ਦਾ ਪ੍ਰਯੋਗ ਹਰ ਸਬਜ਼ੀ 'ਚ ਕੀਤਾ ਜਾਂਦਾ ਹੈ। ਹਰੇ ਛੋਲਿਆਂ 'ਚ ਫਾਸਫੋਰਸ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਆਇਰਨ, ਪ੍ਰੋਟੀਨ, ਨਮੀ, ਚਿਕਨਾਈ ਕਾਫੀ ਮਾਤਰਾ 'ਚ ਹੁੰਦੀ ਹੈ। ਇਸ ਦਾ ਇਸਤੇਮਾਲ ਕਰਨ ਨਾਲ ਸਿਹਤ ਨੂੰ ਕਾਫੀ ਫਾਇਦੇ ਮਿਲਦੇ ਹਨ। ਹਰੇ ਛੋਲੇ ਖਾਣ ਨਾਲ ਸਰੀਰ 'ਚ ਐਨਰਜੀ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਹਰੇ ਛੋਲੇ ਖਾਣ ਦੇ ਕੁੱਝ ਫਾਇਦੇ ਦੱਸਣ ਜਾ ਰਹੇ ਹਾਂ।

1. ਹਰੇ ਛੋਲਿਆਂ 'ਚ ਭਰਪੂਰ ਮਾਤਰਾ 'ਚ ਆਇਰਨ ਹੁੰਦੀ ਹੈ, ਜੋ ਖੂਨ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ।
2. ਹਰੇ ਛੋਲੇ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
3. ਹਰੇ ਛੋਲਿਆਂ 'ਚ ਵਿਟਾਮਿਨ ਦੀ ਮਾਤਰਾ ਕਾਫੀ ਹੁੰਦੀ ਹੈ। ਨਾਸ਼ਤੇ 'ਚ ਰੋਜ਼ਾਨਾ ਹਰੇ ਛੋਲੇ ਇਸਤੇਮਾਲ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
4. ਇਕ ਹਫਤੇ 'ਚ ਅੱਧੀ ਕਟੋਰੀ ਹਰੇ ਛੋਲੇ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
5. ਰੋਜ਼ਾਨਾ ਅੱਧੀ ਕਟੋਰੀ ਹਰੇ ਛੋਲੇ ਖਾਣ ਨਾਲ ਦਿਲ ਮਜ਼ਬੂਤ ਰਹਿੰਦਾ ਹੈ।


Loading...