ਇਸ ਘਰੇਲੂ ਨੁਸਖੇ ਨਾਲ ਕਰੋ ਚਿਹਰੇ ਦਾ ਰੰਗ ਗੋਰਾ

ਇਸ ਘਰੇਲੂ ਨੁਸਖੇ ਨਾਲ ਕਰੋ ਚਿਹਰੇ ਦਾ ਰੰਗ ਗੋਰਾ


ਨਵੀਂ ਦਿੱਲੀ— ਬਿਜੀ ਲਾਈਫ ਸਟਾਈਲ ਦੇ ਚਲਦੇ ਅਕਸਰ ਲੋਕ ਆਪਣੀ ਚਮੜੀ ਦੇ ਵਲ ਧਿਆਨ ਨਹੀਂ ਦੇ ਪਾਉਂਦੇ। ਧੂੜ-ਮਿੱਟੀ ਦੇ ਕਾਰਨ ਚਿਹਰੇ ਦਾ ਰੰਗ ਸਾਂਵਲਾਂ ਹੋਣ ਲੱਗਦਾ ਹੈ। ਅਜਿਹੇ ਵਿਚ ਲੋਕ ਕਈ ਫੇਅਰਨੈੱਸ ਕ੍ਰੀਮ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਵਿਚ ਮੌਜੂਦ ਕੁਝ ਕੈਮੀਕਲਸ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜੇ ਤੁਸੀਂ ਗੋਰੀ ਅਤੇ ਬੇਦਾਗ ਚਮੜੀ ਪਾਉਣਾ ਚਾਹੁੰਦੇ ਹੋ ਤਾਂ ਕੁਝ ਘਰੇਲੂ ਨੁਸਖੇ ਅਪਣਾਓ। ਇਸ ਨਾਲ ਤੁਹਾਡੇ ਜ਼ਿਆਦਾ ਪੈਸੇ ਵੀ ਖਰਚ ਨਹੀਂ ਹੋਣਗੇ। ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਗੋਰੀ ਚਮੜੀ ਪਾ ਸਕਦੇ ਹੋ।

ਜ਼ਰੂਰਤ ਦੀਆਂ ਚੀਜ਼ਾਂ
- ਵੇਸਣ
- ਹਲਦੀ
- ਕੱਚਾ ਦੁੱਧ


ਬਣਾਉਣ ਅਤੇ ਲਗਾਉਣ ਦਾ ਤਰੀਕਾ
ਵੇਸਣ ਵਿਚ ਚੁਟਕੀ ਇਕ ਹਲਦੀ ਅਤੇ ਕੱਚਾ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਓ। ਸੁੱਕਣ ਤੇ ਚਿਹਰੇ ਨੂੰ ਧੋ ਲਓ । ਹਫਤੇ ਵਿਚ 4 ਵਾਰ ਇਸ ਨੂੰ ਪੈਕ ਨੂੰ ਲਗਾਓ। ਇਸ ਤੋਂ ਇਲਾਵਾ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨਾਲ ਰੰਗ ਗੋਰਾ ਅਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ।