ਹਮੇਸ਼ਾਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਰੋ ਇੱਹ ਕੰਮ !

ਹਮੇਸ਼ਾਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਰੋ ਇੱਹ ਕੰਮ !

ਨਵੀਂ ਦਿੱਲੀ: ਦਿਨ ਭਰ ‘ਚ ਅੱਠ ਤੋਂ ਜ਼ਿਆਦਾ ਵਾਰ ਫਲ ਤੇ ਸਬਜ਼ੀਆਂ ਖਾਣ ਨਾਲ ਜੀਵਨ ‘ਚ ਖੁਸ਼ੀ ਦਾ ਪੱਧਰ ਵਧਦਾ ਹੈ। ਨਵੇਂ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ। ਲੰਡਨ ਦੀ ਯੂਨੀਵਰਸਿਟੀ ਆਫ ਵਾਰਵਿਕ ਦੇ ਪ੍ਰੋਫੈਸਰ ਐਂਡਰ ਔਸਵਾਲਡ ਨੇ ਕਿਹਾ, “ਫਲ ਤੇ ਸਬਜ਼ੀਆਂ ਖਾਣ ਨਾਲ ਇਹ ਸਾਡੀ ਖੁਸ਼ੀ ‘ਚ ਤੇਜ਼ੀ ਨਾਲ ਇਜ਼ਾਫਾ ਕਰਦਾ ਹੈ। ਇਸ ਦੇ ਨਾਲ ਹੀ ਇਹ ਸਾਡੀ ਸਿਹਤ ਨੂੰ ਵੀ ਬਿਹਤਰ ਕਰਦਾ ਹੈ।”

ਇਸ ਅਧਿਐਨ ਦੇ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਫਲ ਤੇ ਸਬਜ਼ੀਆਂ ਦੀਆਂ ਰੋਜ਼ਾਨਾ ਅੱਠ ਖੁਰਾਕਾਂ ਤੱਕ ਹਰੇਕ ਵਾਧੂ ਖੁਰਾਕ ਉਸੇ ਮਾਤਰਾ ‘ਚ ਸਾਡੀ ਖੁਸ਼ੀ ਨੂੰ ਵਧਾਉਂਦੀ ਹੈ। ਜੋ ਲੋਕ ਫਲ ਤੇ ਸਬਜ਼ੀਆਂ ਬਿਲਕੁਲ ਨਹੀਂ ਖਾਂਦੇ ਸਨ, ਜਦ ਉਨ੍ਹਾਂ ਰੋਜ਼ਾਨਾ ਅੱਠ ਵਾਰ ਇਨ੍ਹਾਂ ਨੂੰ ਖਾਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਜੀਵਨ ‘ਚ ਜ਼ਿਆਦਾ ਤਸੱਲੀ ਮਹਿਸੂਸ ਕੀਤੀ।  

ਔਸਵਾਲਡ ਕਹਿੰਦੇ ਹਨ, “ਫਲਾਂ ਤੇ ਸਬਜ਼ੀਆਂ ਦੀ ਵਰਤੋਂ ਵਧਾਉਣ ਨਾਲ ਤਤਕਾਲ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ।” ਖੋਜਕਰਤਾਵਾਂ ਦਾ ਕਹਿਣਾ ਹੈ ਕਿ ਦੋ ਸਾਲ ਤੱਕ ਲਗਾਤਾਰ ਫਲਾਂ ਤੇ ਸਬਜ਼ੀਆਂ ਨੂੰ ਆਪਣੇ ਭੋਜਨ ‘ਚ ਸ਼ਾਮਲ ਕਰਨ ਨਾਲ ਕਾਫੀ ਸਕਰਾਤਮਕ ਤੇ ਮਨੋਵਿਗਿਆਨਕ ਲਾਭ ਪਾਏ ਗਏ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਕਵੀਨਜ਼ਲੈਂਡ ਦੀ ਖੋਜਕਰਤਾ ਰੇਡਜੋ ਮਜਸਿਕ ਨੇ ਕਿਹਾ, “ਫਲ ਤੇ ਸਬਜ਼ੀਆਂ ਤੋਂ ਸਾਨੂੰ ਮਨੋਵਿਗਿਆਨਕ ਲਾਭ ਮਿਲਦਾ ਹੈ। ਹਾਲਾਂਕਿ ਬਿਮਾਰੀਆਂ ਤੋਂ ਬਚਾਅ ਦਾ ਲਾਭ ਤਾਂ ਦਹਾਕਿਆਂ ਬਾਅਦ ਮਿਲਦਾ ਹੈ ਪਰ ਮੋਨੋਵਿਗਿਆਨਕ ਲਾਭ ਤੁਰੰਤ ਮਿਲਣ ਲੱਗਦਾ ਹੈ।”


Loading...