ਨੋਟਬੰਦੀ ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਵਾਲ, ਸਥਿਤੀ ਸਮਾਨ ਹੋਣ ‘ਚ ਕਿੰਨਾਂ ਸਮਾਂ ਹੋਰ ਲੱਗੇਗਾ?

ਨੋਟਬੰਦੀ ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਵਾਲ, ਸਥਿਤੀ ਸਮਾਨ ਹੋਣ ‘ਚ ਕਿੰਨਾਂ ਸਮਾਂ ਹੋਰ ਲੱਗੇਗਾ?

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੋਟਬੰਦੀ ਦੇ ਮੁੱਦੇ ਦੀ ਸੁਣਵਾਈ ਕਰਦੇ ਹੋਏ ਕੇਂਦਰ ਤੋਂ ਕਈ ਸਵਾਲ ਪੁੱਛੇ। ਕੋਰਟ ਨੇ ਸੁਣਵਾਈ ਦੌਰਾਨ ਪਟੀਸ਼ਨਰ ਅਤੇ ਸਰਕਾਰ ਨਾਲ ਨੋਟਬੰਦੀ 'ਤੇ ਹੋ ਰਹੀ ਪਰੇਸ਼ਾਨੀ ਨੂੰ ਖਤਮ ਕਰਨ ਲਈ ਸਲਾਹ ਵੀ ਮੰਗੀ। ਕੋਰਟ ਨੇ ਨਾਲ ਹੀ ਸਰਕਾਰ ਤੋਂ ਪੁੱਛਿਆ ਕਿ ਸਥਿਤੀ ਸਮਾਨ ਹੋਣ 'ਚ ਕਿੰਨਾ ਸਮਾਂ ਲੱਗੇਗਾ? ਮਾਮਲੇ ਦੀ ਅਗਲੀ ਸੁਣਵਾਈ ਹੁਣ 14 ਦਸੰਬਰ ਨੂੰ ਹੋਵੇਗੀ। ਮੁੱਖ ਜੱਜ ਟੀ.ਐੱਸ.ਠਾਕੁਰ ਦੀ ਪ੍ਰਧਾਨਗੀ 'ਚ ਤਿੰਨ ਜੱਜਾਂ ਦੀ ਬੇਂਚ ਨੇ ਸੁਣਵਾਈ ਦੌਰਾਨ ਅਟਰਨੀ ਜਨਰਲ ਮੁਕੁਲ ਰੋਹਤਗੀ ਨੂੰ ਪੁੱਛਿਆ,'ਜੇਕਰ ਤੁਸੀਂ ਹਰ ਹਫ਼ਤੇ ਬੈਂਕ ਤੋਂ ਨਿਕਾਸੀ ਦੀ ਸੀਮਾ 24,000 ਰੱਖੀ ਹੈ ਤਾਂ ਬੈਂਕਾਂ ਨੂੰ ਇਸ ਤੋਂ ਇਨਕਾਰ ਨਹੀਂ ਕਰਨ ਾਚਾਹੀਦਾ ਹੈ।' ਇਸ 'ਤੇ ਏ.ਜੀ. ਨੇ ਕਿਹਾ ਕਿ ਸੇਵਿੰਗ ਅਕਾਊਂਟ ਨਾਲ ਰਾਸ਼ੀ ਕਢਵਾਉਣ ਦੀ ਜ਼ਿਆਦਾ ਸੀਮਾ 24,000 ਰੁਪਏ ਹੈ। ਇਸ 'ਤੇ ਮੁੱਖ ਜੱਜ ਨੇ ਏ.ਜੀ. ਨੂੰ ਪੁੱਛਿਆ ਕਿ ਕਿਉਂ ਨਹੀਂ ਘੱਟ ਲਿਮਿਟ 10,00 ਰੁਪਏ ਕਰ ਦਿੱਤਾ ਜਾਵੇ, ਜਿਸ ਨੂੰ ਬੈਂਕ ਮਨ੍ਹਾਂ ਨਹੀਂ ਕਰ ਸਕਦੀ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਰਾਜਦਾਨੀ ਦਿੱਲੀ 'ਚ ਵੀ ਬੈਂਕਾਂ ਦੇ ਕੋਲ ਕੈਸ਼ ਨਹੀਂ ਹੈ। ਉੱਧਰ ਕੇਂਦਰ ਸਰਕਾਰ ਨੇ ਸੁਪੀਰਮ ਕੋਰਟ 'ਚ ਦੱਸਿਆ ਕਿ 12 ਲੱਖ ਕਰੋੜ 500 ਅਤੇ 1000 ਰੁਪਏ ਦੇ ਨਵੇਂ ਨੋਟ ਆ ਚੁੱਕੇ ਹਨ।

ਮੁੱਖ ਜੱਜ ਨੇ ਏ.ਜੀ. ਨੂੰ ਪੁੱਛਿਆ ਕਿ ਜਦੋਂ ਤੁਸੀਂ ਇਹ ਪਾਲਸੀ ਬਣਾਈ ਤਾਂ ਇਹ ਗੁਪਤ ਸੀ ਪਰ ਹੁਣ ਤੁਹਾਨੂੰ ਦੱਸ ਸਕਦੇ ਹਾਂ ਕਿ ਕੈਸ਼ ਉੱਪਲਬਧ ਹੋਣ 'ਚ ਕਿੰਨਾਂ ਸਮਾਂ ਲੱਗੇਗਾ।


Loading...