ਦਿੱਲੀ ਆਉਣ ਜਾਣ ਵਾਲੀਆਂ ਇਹ ਟਰੇਨਾਂ ਹੋਈਆਂ ਰੱਦ ,  118 ਟਰੇਨਾਂ ਪਹੁੰਚੀਆਂ ਦੇਰੀ ਨਾਲ

ਦਿੱਲੀ ਆਉਣ ਜਾਣ ਵਾਲੀਆਂ ਇਹ ਟਰੇਨਾਂ ਹੋਈਆਂ ਰੱਦ ,  118 ਟਰੇਨਾਂ ਪਹੁੰਚੀਆਂ ਦੇਰੀ ਨਾਲ

ਨਵੀਂ ਦਿੱਲੀ— ਧੁੰਦ ਕਾਰਨ ਰੇਲ ਯਾਤਰੀਆਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਬਹੁਤੀਆਂ ਟਰੇਨਾਂ ਘੰਟਿਆਂ ਦੀ ਦੇਰੀ ਨਾਲ ਮੰਜ਼ਿਲ 'ਤੇ ਪਹੁੰਚ ਰਹੀਆਂ ਹਨ। ਇਸ ਲਈ ਲੇਟ ਹੋਣ ਕਾਰਨ ਕਈ ਟਰੇਨਾਂ ਨੂੰ ਰੱਦ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਵੀ ਮਹਾਮਾਣਾ ਐਕਸਪ੍ਰੈੱਸ ਸਮੇਤ ਦਿੱਲੀ ਆਉਣ ਜਾਣ ਵਾਲੀਆਂ 10 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਨ੍ਹਾਂ 'ਚੋਂ 118 ਟਰੇਨਾਂ ਦੇਰੀ ਨਾਲ ਪਹੁੰਚੀਆਂ ਅਤੇ 32 ਦੇ ਵਿਦਾਇਗੀ ਸਮੇਂ 'ਚ ਬਦਲਾਅ ਕਰਨਾ ਪਿਆ। ਉਥੇ ਹੀ ਮੰਗਲਵਾਰ ਨੂੰ ਰਵਾਨਾ ਹੋਣ ਵਾਲੀ ਸੰਪੂਰਣ ਕ੍ਰਾਂਤੀ ਐਕਸਪ੍ਰੈੱਸ ਅਤੇ ਸੁਤੰਤਰਤਾ ਸੇਨਾਨੀ ਐਕਸਪ੍ਰੈੱਸ ਨਹੀਂ ਚੱਲੇਗੀ। ਲੰਬੀ ਦੂਰੀ ਦੀਆਂ ਐਕਸਪ੍ਰੈੱਸ ਟਰੇਨਾਂ ਦੇ ਨਾਲ ਹੀ ਰਾਜਧਾਨੀ, ਸ਼ਤਾਬਦੀ ਅਤੇ ਮਹਾਮਨਾ ਜਿਹੀਆਂ ਵੀ. ਆਈ. ਪੀ. ਟਰੇਨਾਂ ਵੀ ਦੇਰੀ ਦਾ ਸ਼ਿਕਾਰ ਹਨ।

ਐਤਵਾਰ ਨੂੰ ਪਹੁੰਚਾਉਣ ਵਾਲੀ ਲੀਚਵੀ ਐਕਸਪ੍ਰੈੱਸ 25 ਘੰਟੇ, ਸੰਪੂਰਣ ਕ੍ਰਾਂਤੀ 24 ਘੰਟੇ, ਪੂਜਾ ਐਕਸਪ੍ਰੈੱਸ 22 ਘੰਟੇ, ਆਗਰਾ ਇੰਟਰਸਿਟੀ ਐਕਸਪ੍ਰੈੱਸ 20 ਘੰਟੇ ਅਤੇ ਫਾਜ਼ਿਲਕਾ ਐਕਸਪ੍ਰੈੱਸ 19 ਘੰਟੇ ਦੀ ਦੇਰੀ ਨਾਲ ਸੋਮਵਾਰ ਨੂੰ ਪਹੁੰਚੀ। ਉਥੇ ਸੋਮਵਾਰ ਨੂੰ ਆਉਣ ਵਾਲੀ ਫਾਜ਼ਿਲਕਾ ਐਕਸਪ੍ਰੈੱਸ 14 ਘੰਟੇ, ਪੂਰਵਾ ਐਕਸਪ੍ਰੈੱਸ 15 ਘੰਟੇ, ਜਲੰਧਰ ਇੰਟਰਸਿਟੀ ਐਕਸਪ੍ਰੈੱਸ 17 ਘੰਟੇ ਅਤੇ ਤੂਫਾਨ ਐਕਸਪ੍ਰੈਸ 13 ਘੰਟੇ ਦੀ ਦੇਰੀ ਨਾਲ ਪਹੁੰਚੀ। ਕਈ ਹੋਰ ਟਰੇਨਾਂ ਵੀ 5 ਤੋਂ 10 ਘੰਟੇ ਦੀ ਦੇਰੀ ਨਾਲ ਦਿੱਲੀ ਪਹੁੰਚੀਆਂ।

ਮੰਗਲਵਾਰ ਨੂੰ ਰੱਦ ਟਰੇਨਾਂ
ਸੰਪੂਰਣ ਕ੍ਰਾਂਤੀ ਐਕਸਪ੍ਰੈੱਸ, ਨਵੀਂ ਦਿੱਲੀ-ਜੈ ਨਗਰ ਸੁਤੰਤਰਤਾ ਸੈਨਾਨੀ ਐਕਸਪ੍ਰੈੱਸ, ਵਾਰਾਨਸੀ-ਜੋਧਪੁਰ ਮਰੂਧਰ ਐਕਸਪ੍ਰੈੱਸ, ਛਿੰਦਵਾੜਾ-ਦਿੱਲੀ ਸਰਾਏ ਰੋਹਿੱਲਾ ਪਤਾਲਕੋਟ ਐਕਸਪ੍ਰੈੱਸ।

ਰੱਦ ਕੀਤੀਆਂ ਗਈਆਂ ਟਰੇਨਾਂ 'ਚ ਸ਼ਾਮਲ
ਵਾਰਾਨਸੀ ਮਹਾਮਨਾ ਐਕਸਪ੍ਰੈਸ, ਦਿੱਲੀ-ਆਜਮਗੜ੍ਹ ਕੈਫੀਅਤ ਐਕਸਪ੍ਰੈਸ, ਆਨੰਦ ਵਿਹਾਰ-ਮਊ ਐਕਸਪ੍ਰੈਸ, ਸ਼੍ਰੀਗੰਗਾਨਗਰ-ਦਿੱਲੀ ਇੰਟਰਸਿਟੀ, ਦਿੱਲੀ-ਫਾਜ਼ਿਲਕਾ ਇੰਟਰਸਿਟੀ, ਦਿੱਲੀ-ਅਲੀਪੁਰਦੁਆਰ ਮਹਾਨੰਦਾ ਐਕਸਪ੍ਰੈਸ ਅਤੇ ਰੈਕਸੀਅਲ-ਦਿੱਲੀ ਸਦਭਾਵਨਾ ਐਕਸਪ੍ਰੈਸ।