ਨੋਟਬੰਦੀ : ਹਨੀਮੂਨ ਟੂਰ ਅਟਕੇ, ਟ੍ਰੈਵਲ ਏਜੰਸੀਆਂ ਦਾ ਕੰਮ ਹੋਇਆ ਅੱਧਾ

ਨੋਟਬੰਦੀ : ਹਨੀਮੂਨ ਟੂਰ ਅਟਕੇ, ਟ੍ਰੈਵਲ ਏਜੰਸੀਆਂ ਦਾ ਕੰਮ ਹੋਇਆ ਅੱਧਾ

ਨਵੀਂ ਦਿੱਲੀ — ਨੋਟ ਬੈਨ ਦੇ ਬਾਅਦ ਵਿਆਹ ਦਾ ਜਸ਼ਨ ਜਿਥੇ ਫਿੱਕਾ ਰਿਹਾ, ਉਥੇ ਵਿਆਹ ਦੇ ਬਾਅਦ ਕਈਆਂ ਦੇ ਹਨੀਮੂਨ ਟੂਰ ਵੀ ਅਟਕੇ ਹਨ। ਕਈ ਨਵ-ਵਿਆਹੇ ਜੋੜੇ ਹਨੀਮੂਨ ਟੂਰ ਲਈ ਨਹੀਂ ਜਾ ਪਾ ਰਹੇ ਹਨ।

ਇਹੀ ਕਾਰਨ ਹੈ ਕਿ ਬੀਤੇ ਸਾਲ ਦੀ ਤੁਲਨਾ 'ਚ ਟ੍ਰੈਵਲ ਏਜੰਸੀਆਂ ਦਾ ਕੰਮ 50 ਫੀਸਦੀ ਤੋਂ ਘੱਟ ਹੋ ਗਿਆ ਹੈ। ਹਾਲਾਂਕਿ ਕੁਝ ਲੋਕ ਘੁੰਮਣ ਜਾ ਵੀ ਰਹੇ ਹਨ ਪਰ ਉਨ੍ਹਾਂ ਦੀ ਪਹਿਲ ਵਿਦੇਸ਼ ਨਾ ਹੋ ਕੇ ਫਿਲਹਾਲ ਗੋਆ ਤੇ ਕੇਰਲ ਹੈ। ਟ੍ਰੈਵਲ ਏਜੰਸੀਆਂ ਦੇ ਕੋਲ ਟੂਰ ਪੈਕੇਜ ਪੁੱਛਣ ਲਈ ਲੋਕ ਫੋਨ ਕਰ ਰਹੇ ਹਨ ਪਰ ਪੈਕੇਜ ਫਾਈਨਲ ਨਹੀਂ ਹੋ ਪਾ ਰਹੇ। ਉਥੇ ਹੀ ਕੁਝ ਲੋਕ ਘੁੰਮਣ-ਫਿਰਨ ਦੇ ਬਹਾਨੇ ਆਪਣੇ ਪੁਰਾਣੇ ਨੋਟ ਚਲਾਉਣ ਦੀ ਫਿਰਾਕ 'ਚ ਵੀ ਹਨ ਪਰ ਜੇਕਰ ਟ੍ਰੈਵਲ ਏਜੰਸੀਆਂ ਵੱਲੋਂ ਪੁਰਾਣੇ ਨੋਟ ਨਾ ਲਈ ਜਾਣ 'ਤੇ ਉਨ੍ਹਾਂ ਦਾ ਕਾਰੋਬਾਰ ਘੱਟ ਹੁੰਦਾ ਜਾ ਰਿਹਾ ਹੈ। ਰੁਪਏ ਦੀ ਤੰਗੀ ਕਾਰਨ ਲੋਕ ਨੇੜੇ-ਤੇੜੇ ਦੇ ਸੈਰ-ਸਪਾਟਾ ਥਾਵਾਂ 'ਤੇ ਘੁੰਮਣਾ ਹੀ ਮੁਨਾਸਿਬ ਸਮਝ ਰਹੇ ਹਨ। 
2 ਤੋਂ 3 ਪੈਕੇਜ ਹੀ ਹੋ ਸਕੇ ਫਾਈਨਲ
ਵਿਦੇਸ਼ ਦੀ ਗੱਲ ਕਰੀਏ ਤਾਂ ਟ੍ਰੈਵਲ ਏਜੰਸੀਆਂ 'ਚ 9 ਨਵੰਬਰ ਤੋਂ ਹੁਣ ਤੱਕ ਕੋਈ 2 ਤੋਂ 3 ਪੈਕੇਜ ਹੀ ਫਾਈਨਲ ਹੋ ਪਾਏ ਹਨ ਅਤੇ ਸ਼ਹਿਰ 'ਚ 6 ਤੋਂ 8 ਮੁੱਖ ਟ੍ਰੈਵਲ ਏਜੰਸੀਆਂ ਯਾਤਰੀਆਂ ਦੇ ਇੰਤਜ਼ਾਰ 'ਚ ਹਨ। ਉਥੇ ਬੀਤੇ ਸਾਲ ਨਵੰਬਰ 'ਚ ਇਸ ਤੋਂ ਜ਼ਿਆਦਾ ਲੋਕਾਂ ਨੇ ਘੁੰਮਣ ਦੇ ਲਈ ਪੈਕੇਜ ਬੁੱਕ ਕਰਵਾਏ ਸਨ। ਟ੍ਰੈਵਲ ਏਜੰਸੀਆਂ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਬਾਹਰ ਘੁੰਮਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਪਰ ਨੋਟ ਬੈਨ ਦੀ ਵਜ੍ਹਾ ਨਾਲ ਜ਼ਿਆਦਾ ਲੋਕ ਘੁੰਮਣ ਨਹੀਂ ਜਾ ਪਾ ਰਹੇ ਹਨ। ਇਸ ਕਾਰਨ ਸਾਰੇ ਟੂਰਿਸਟ ਇਲਾਕਿਆਂ 'ਤੇ ਹੋਟਲ ਖਰਚਿਆਂ 'ਚ ਵਾਧਾ ਘੱਟ ਕੀਤਾ ਗਿਆ ਹੈ। ਜੋ ਰੂਮ 3,000 ਰੁਪਏ ਤੱਕ ਮਿਲਦੇ ਹਨ ਉਹ ਹੁਣ 2,000 'ਚ ਹੀ ਉਪਲੱਬਧ ਹੋ ਰਹੇ ਹਨ। ਇਸਦੇ ਇਲਾਵਾ ਲੋਕ ਹਵਾਈ ਜਹਾਜ਼ ਦੀ ਬਜਾਏ ਪਰਸਨਲ ਵ੍ਹੀਕਲ ਜਾਂ ਗੱਡੀਆਂ ਰਾਹੀਂ ਘੁੰਮਣ ਜਾ ਰਹੇ ਹਨ। ਇਸ ਨਾਲ ਵੀ ਟ੍ਰੈਵਲ ਏਜੰਸੀਆਂ 'ਚ ਕੰਮ ਘਟਿਆ ਹੈ।
ਟੂਰ ਨਾਲ ਬਲੈਕ ਨੂੰ ਵ੍ਹਾਈਟ ਕਰਨ ਦੀ ਜੁਗਤ 'ਚ ਲੋਕ
ਟ੍ਰੈਵਲ ਏਜੰਸੀਆਂ ਨੇ ਦੱਸਿਆ ਕਿ ਨੋਟ ਬੈਨ ਦਾ ਐਲਾਨ ਹੁੰਦੇ ਹੀ ਟੂਰ 'ਤੇ ਜਾਣ ਵਾਲੇ ਲੋਕਾਂ ਦੀ ਕਵਰੇਜ ਆਉਣ ਲੱਗੀ ਸੀ। ਪੈਕੇਜ ਦੇ ਖਰਚ ਤੋਂ ਜ਼ਿਆਦਾ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ 500 ਤੇ 1000 ਦੇ ਪੁਰਾਣੇ ਨੋਟ ਲੈ ਕੇ ਪੈਕੇਜ ਮਿਲ ਸਕਦਾ ਹੈ। ਏਜੰਸੀਆਂ ਨੇ ਦੱਸਿਆ ਕਿ ਪੁਰਾਣੇ ਨੋਟ ਨਾ ਲਏ ਜਾਣ ਕਾਰਨ ਕੰਮ ਨਹੀਂ ਹੋ ਰਿਹਾ ਹੈ। ਉਥੇ ਸਿਰਫ ਚੈੱਕ ਨਾਲ ਹੀ ਪੇਮੈਂਟ ਹੋ ਰਹੀ ਹੈ ਤੇ ਛੋਟੀ ਰਕਮ ਕੈਸ਼ ਤੇ ਸਵਾਈਪ ਮਸ਼ੀਨ ਨਾਲ ਲੈ ਰਹੇ ਹਨ।


Loading...