ਯੂ.ਪੀ.ਪੁਲਿਸ ਦੀ ਏ.ਟੀ .ਐਸ .ਨੂੰ ਮਿਲਿਆ ਬ੍ਰਹਮੋਸ ਇੰਜੀਨੀਅਰ ਦਾ ਟ੍ਰਾਂਜਿਟ ਰਿਮਾਂਡ

ਯੂ.ਪੀ.ਪੁਲਿਸ ਦੀ ਏ.ਟੀ .ਐਸ .ਨੂੰ ਮਿਲਿਆ ਬ੍ਰਹਮੋਸ ਇੰਜੀਨੀਅਰ ਦਾ ਟ੍ਰਾਂਜਿਟ ਰਿਮਾਂਡ

ਨਾਗਪੁਰ/ਲਖਨਊ, 9 ਅਕਤੂਬਰ-ਬੀਤੇ ਦਿਨ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਬ੍ਰਹਮੋਸ ਮਿਜ਼ਾਈਲ ਇਕਾਈ (ਏਅਰੋਸਪੇਸ) ਦੇ ਇੰਜੀਨੀਅਰ ਨਿਸ਼ਾਂਤ ਅਗਰਵਾਲ ਨੂੰ ਅੱਜ ਉੱਤਰ ਪ੍ਰਦੇਸ਼ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੂੰ ਤਿੰਨ ਦਿਨ ਦੀ ਟ੍ਰਾਂਜ਼ਿਟ ਰਿਮਾਂਡ ਦੇ ਦਿੱਤੀ ਗਈ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਨਾਗਪੁਰ ਦੀ ਅਦਾਲਤ 'ਚ ਅੱਜ ਨਿਸ਼ਾਂਤ ਅਗਰਵਾਲ ਨੂੰ ਪੇਸ਼ ਕੀਤਾ ਗਿਆ, ਜਿਸ ਨੇ ਦੋਸ਼ੀ ਇੰਜੀਨੀਅਰ ਨੂੰ 3 ਦਿਨਾਂ ਦੇ ਟ੍ਰਾਂਜ਼ਿਟ ਰਿਮਾਂਡ 'ਤੇ ਯੂ.ਪੀ. ਏ.ਟੀ.ਐਸ. ਹਵਾਲੇ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ੀ ਇੰਜੀਨੀਅਰ 2 ਫੇਸਬੁਕ ਅਕਾਊਾਟ ਦੇ ਸੰਪਰਕ 'ਚ ਸੀ, ਜੋ ਨੇਹਾ ਸ਼ਰਮਾ ਅਤੇ ਪੂਜਾ ਰੰਜਨ ਨਾਂਵਾਂ ਤਹਿਤ ਚਲਾਏ ਜਾ ਰਹੇ ਸਨ ਅਤੇ ਇਨ੍ਹਾਂ ਦੇ ਇਸਲਾਮਾਬਾਦ ਨਾਲ ਸਬੰਧਿਤ ਹੋਣ ਦਾ ਖਦਸ਼ਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਵੇਦਨਸ਼ੀਲ ਮਾਮਲੇ ਸਬੰਧੀ ਦੋਸ਼ੀ ਤੋਂ ਵਿਸਥਾਰ ਨਾਲ ਪੁੱਛਗਿੱਛ ਕਰਨ ਲਈ ਉਸ ਨੂੰ ਜਲਦ ਲਖਨਊ ਲਿਜਾਇਆ ਜਾਵੇਗਾ।