ਗੁਜਰਾਤ ਸਰਕਾਰ ਵੱਲੋ ਪ੍ਰਵਾਸੀ ਮਜਦੂਰਾਂ ਨੂੰ ਹਿਜਰਤ ਨਾ ਕਰਨ ਦੀ ਅਪੀਲ

ਗੁਜਰਾਤ ਸਰਕਾਰ ਵੱਲੋ ਪ੍ਰਵਾਸੀ ਮਜਦੂਰਾਂ ਨੂੰ ਹਿਜਰਤ ਨਾ ਕਰਨ ਦੀ ਅਪੀਲ

ਅਹਿਮਦਾਬਾਦ, 9 ਅਕਤੂਬਰ -14 ਮਹੀਨਿਆਂ ਦੀ ਬੱਚੀ ਨਾਲ ਹੋਈ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਗੁਜਰਾਤ ਵਿਚ ਉੱਤਰ ਭਾਰਤੀਆਂ, ਖਾਸਕਰ ਯੂ.ਪੀ.-ਬਿਹਾਰ ਦੇ ਲੋਕਾਂ 'ਤੇ ਹੋ ਰਹੇ ਹਮਲੇ ਦੀਆਂ ਘਟਨਾਵਾਂ ਨੇ ਰਾਜਨੀਤਿਕ ਰੰਗ ਧਾਰਨ ਕਰ ਲਿਆ ਹੈ¢ ਇਨ੍ਹਾਂ ਹਮਲਿਆਂ ਤੋਂ ਬਾਅਦ ਯੂ.ਪੀ.-ਬਿਹਾਰ ਦੇ ਲੋਕ ਉੱਥੋਂ ਲਗਾਤਾਰ ਪਲਾਇਨ ਕਰ ਰਹੇ ਹਨ | ਇਸ ਦੌਰਾਨ ਸੂਬਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਇਨ ਨਾ ਕਰਨ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦੇਣ ਦੀ ਗੱਲ ਕਹੀ ਹੈ | ਸਰਕਾਰ ਨੇ ਕਿਹਾ ਕਿ ਹਮਲਿਆਂ ਸਬੰਧੀ 56 ਐਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਅਤੇ ਹੁਣ ਤੱਕ 451 ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ | ਯੂ.ਪੀ.-ਬਿਹਾਰ ਤੋਂ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਆ ਕੇ ਗੁਜਰਾਤ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ¢ ਪੁਲਿਸ ਵਲੋਂ ਉਨ੍ਹਾਂ ਸਾਰਿਆਂ ਸਥਾਨਾਂ 'ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਅਤੇ ਕੰਮ ਕਰਦੇ ਹਨ | ਜਬਰ-ਜਨਾਹ ਦੇ ਦੋਸ਼ ਵਿਚ ਪੁਲਿਸ ਨੇ ਬਿਹਾਰ ਦੇ ਇਕ ਮਜ਼ਦੂਰ ਰਵਿੰਦਰ ਸਾਹੂ ਨੂੰ ਗਿ੍ਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਇਹ ਸਭ ਕੁਝ ਹੋਣ ਲੱਗਾ | ਇਸ ਦੌਰਾਨ ਕਾਂਗਰਸ ਵਿਧਾਇਕ ਅਪਲੇਸ਼ ਠਾਕੋਰ 'ਤੇ ਸਥਾਨਿਕ ਲੋਕਾਂ ਨੂੰ ਯੂ.ਪੀ.-ਬਿਹਾਰ ਦੇ ਲੋਕਾਂ ਿਖ਼ਲਾਫ਼ ਉਕਸਾਉਣ ਦਾ ਦੋਸ਼ ਲੱਗ ਰਿਹਾ ਹੈ | ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਰਾਹੁਲ ਗਾਂਧੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਅਸਲ ਵਿਚ ਰਾਹੁਲ ਗਾਂਧੀ ਗੁਜਰਾਤ ਵਿਚ ਹਿੰਸਾ ਿਖ਼ਲਾਫ਼ ਹਨ ਤਾਂ ਉਹ ਆਪਣੇ ਉਨ੍ਹਾਂ ਪਾਰਟੀ ਮੈਂਬਰਾਂ ਿਖ਼ਲਾਫ਼ ਕਾਰਵਾਈ ਕਰਨ ਜਿਨ੍ਹਾਂ ਨੇ ਹਿੰਸਾ ਭੜਕਾਈ ਹੈ | ਗੁਜਰਾਤ ਦੇ ਖੇਤੀਬਾੜੀ ਮੰਤਰੀ ਆਰ.ਸੀ. ਫਲਦੂ ਨੇ ਉਨ੍ਹਾਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ 'ਚ ਇਹ ਕਿਹਾ ਜਾ ਰਿਹਾ ਹੈ ਕਿ ਸੂਬੇ ਵਿਚੋਂ ਹਜ਼ਾਰਾਂ ਪ੍ਰਵਾਸੀ ਪਲਾਇਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਲੋਕ ਦਿਵਾਲੀ ਅਤੇ ਹੋਰ ਤਿਉਹਾਰਾਂ ਕਾਰਨ ਆਪਣੇ ਘਰ ਜਾ ਰਹੇ ਹਨ, ਨਾ ਕਿ ਹਮਲਿਆਂ ਦੇ ਡਰ ਕਾਰਨ | ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਬਿਹਾਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ-ਸ਼ਾਂਤੀ ਨਾ ਗੁਜਰਾਤ 'ਚ ਰਹਿਣ ਅਤੇ ਅਸੀਂ ਇਸ ਸਬੰਧੀ ਗੁਜਰਾਤ ਸਰਕਾਰ ਨਾਲ ਸੰਪਰਕ ਵਿਚ ਹਨ ।