ਕਟੌਤੀ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ‘ਚ ਮੁੜ ਹੋਇਆ ਵਾਧਾ

ਕਟੌਤੀ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ‘ਚ ਮੁੜ ਹੋਇਆ ਵਾਧਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਵੀ ਵਾਧੇ ਦਾ ਰੁਖ਼ ਬਣਿਆ ਹੋਇਆ ਹੈ। ਐਤਵਾਰ ਦਿੱਲੀ ‘ਚ ਪੈਟਰੋਲ ਦੀ ਕੀਮਤ 81ਰੁਪਏ 82ਪੈਸੇ ਪ੍ਰਤੀ ਲਿਟਰ ਹੋ ਗਈ। ਕਟੌਤੀ ਤੋਂ ਬਾਅਦ ਇਹ 81ਰੁਪਏ 50ਪੈਸੇ ਹੋਈ ਸੀ। ਡੀਜ਼ਲ ਦੀ ਕੀਮਤ ‘ਚ ਵੀ 6ਅਤੇ 7 ਅਕਤੂਬਰ ਨੂੰ 29-29 ਪੈਸਿਆਂ ਦਾ ਵਾਧਾ ਹੋਇਆ। ਇਸ ਵਾਧੇ ਪਿੱਛੋਂ ਡੀਜ਼ਲ ਦੀ ਕੀਮਤ 73ਰੁਪਏ 53ਪੈਸੇ ਪ੍ਰਤੀ ਲਿਟਰ ਹੋ ਗਈ,ਜੋ 5 ਅਕਤੂਬਰ ਨੂੰ 72ਰੁਪਏ 85 ਪੈਸੇ ਸੀ।

ਭਾਜਪਾ ਸ਼ਾਸਿਤ ਸੂਬਿਆਂ ‘ਚ ਕਟੌਤੀ ਵਧੀ ਹੈ। ਕਟੌਤੀ ਤੋਂ ਅਗਲੇ ਦਿਨ ਹੀ ਕੀਮਤਾਂ ‘ਚ ਮੁੜ ਵਾਧਾ ਹੋਣ ਲੱਗਾ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਦੀ ਕੀਮਤ ‘ਚ ਸ਼ਨੀਵਾਰ 18 ਅਤੇ ਐਤਵਾਰ 14ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ।