ਦਿੱਲੀ : ਨਵੇਂ ਸਾਲ ‘ਤੇ ਅੱਤਵਾਦੀ ਹਮਲੇ ਦਾ ਡਰ, ਕੜੇ ਇੰਤਜ਼ਾਮ

ਦਿੱਲੀ : ਨਵੇਂ ਸਾਲ ‘ਤੇ ਅੱਤਵਾਦੀ ਹਮਲੇ ਦਾ ਡਰ, ਕੜੇ ਇੰਤਜ਼ਾਮ

ਨਵੀਂ ਦਿੱਲੀ — ਨਵੇਂ ਸਾਲ ਨੂੰ ਲੈ ਕੇ ਇਸ ਵਾਰ ਸੁਰੱਖਿਆ ਦੇ ਸਖਤ ਇੰਤਜ਼ਾਮ ਰਹਿਣਗੇ। ਹੋਟਲ, ਪੱਬ, ਮਾਲ ਅਤੇ ਹੋਰ ਸੈਲੀਬ੍ਰੇਟਿੰਗ ਪਲੇਸ 'ਤੇ ਆਤਮਘਾਤੀ ਹਮਲੇ ਦੇ ਖਤਰੇ ਨੂੰ ਵੇਖਦੇ ਹੋਏ ਦਿੱਲੀ ਪੁਲਸ ਬਲ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਮੁਸਤੈਦ ਰਹਿਣਗੇ। ਦਿੱਲੀ 'ਚ ਨਵੇਂ ਸਾਲ ਅਤੇ 26 ਜਨਵਰੀ ਦੇ ਵੱਡੇ ਸਮਾਰੋਹ ਦੀ ਸੁਰੱਖਿਆ ਕਮਾਨ ਸੰਭਾਲਣ ਲਈ ਪੈਰਾਮਿਲਟਰੀ ਫੋਰਸ ਦੀਆਂ ਵਾਧੂ ਕੰਪਨੀਆਂ ਦਿੱਲੀ ਪਹੁੰਚਣ ਲੱਗੀਆਂ ਹਨ। ਸੀਨੀਅਰ ਪੁਲਸ ਅਫਸਰਾਂ ਅਨੁਸਾਰ, ਹੁਣ ਤੱਕ ਅਲੱਗ-ਅਲੱਗ ਸੁਰੱਖਿਆ ਬਲਾਂ ਦੀਆਂ ਤਕਰੀਬਨ 35 ਕੰਪਨੀਆਂ ਆ ਚੁੱਕੀਆਂ ਹਨ। ਇਸ ਹਫਤੇ ਤੱਕ ਬਾਕੀ ਸੁਰੱਖਿਆ ਬਲ ਦਿੱਲੀ 'ਚ ਗਣਤੰਤਰ ਦਿਵਸ ਸਮਾਰੋਹ ਦੀ ਸੁਰੱਖਿਆ 'ਚ ਤਾਇਨਾਤੀ ਲਈ ਪਹੁੰਚਣਗੇ। 

ਪੁਲਸ ਨਹੀਂ ਲੈਣਾ ਚਾਹੁੰਦੀ ਕੋਈ ਵੀ ਰਿਸਕ 
ਫਿਲਹਾਲ ਦਿੱਲੀ ਪੁਲਸ ਸਾਹਮਣੇ ਨਵੇਂ ਸਾਲ ਅਤੇ ਗਣਤੰਤਰ ਦਿਵਸ ਦੇ ਵੱਡੇ ਸਮਾਰੋਹ ਹਨ। ਦਿੱਲੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੂੰ ਲਗਾਤਾਰ ਇੰਟੈਲੀਜੈਂਸ ਇਨਪੁਟ ਮਿਲ ਰਹੇ ਹਨ, ਕਿ ਜੈਸ਼ ਅਤੇ ਲਸ਼ਕਰ ਵਲੋਂ ਦਿੱਲੀ 'ਚ ਵੱਡੀ ਤਬਾਹੀ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਲਿਹਾਜ਼ਾ ਦਿੱਲੀ ਪੁਲਸ ਨਵੇਂ ਸਾਲ ਲਈ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਸਪੈਸ਼ਲ ਸੇਲ, ਕ੍ਰਾਈਮ ਬ੍ਰਾਂਚ ਸਮੇਤ ਸਾਰੇ ਜ਼ਿਲ੍ਹਿਆਂ ਦੀਆਂ ਅਲੱਗ-ਅਲੱਗ ਯੂਨਿਟਾਂ, ਲੋਕਲ ਥਾਣਿਆਂ ਦੀ ਚੌਕਸੀ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਪੀ. ਸੀ. ਆਰ ਅਤੇ ਬੀਟ ਲੈਵਲ 'ਤੇ ਮੂਵਮੈਂਟ ਤੇਜ਼ ਕਰਕੇ ਸ਼ੱਕੀਆਂ ਦੀ ਨਿਗਰਾਨੀ ਲਈ ਕਿਹਾ ਗਿਆ ਹੈ। ਸੀਸੀਟੀਵੀ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ। 
ਹੋਟਲ 'ਚ ਪਾਰਟੀ 1 ਵਜੇ ਤੱਕ 
ਸੀਨੀਅਰ ਪੁਲਸ ਅਫਸਰਾਂ ਅਨੁਸਾਰ, ਪੰਜ ਤਾਰਾ ਹੋਟਲਾਂ 'ਚ ਰਾਤ ਇਕ ਵਜੇ ਤੱਕ, ਜਦ ਕਿ ਬਾਕੀਆਂ ਨੂੰ ਸਾਢੇ ਬਾਰ੍ਹਾਂ ਵਜੇ ਤੱਕ ਪਾਰਟੀ ਖਤਮ ਕਰਨ ਦਾ ਪਲਾਨ ਇਸੇ ਹਫਤੇ ਤਿਆਰ ਹੋ ਜਾਵੇਗਾ। ਦਿੱਲੀ ਪੁਲਸ ਅਲਰਟ 'ਤੇ ਹੈ। ਅੱਤਵਾਦੀ ਘਟਨਾਵਾਂ ਨੂੰ ਲੈ ਕੇ ਕੀਤੇ ਗਏ ਬੰਦੋਬਸਤ ਅਤੇ ਚੁਸਤ ਦਰੁਸਤ ਕਰ ਦਿੱਤੇ ਗਏ ਹਨ। ਇਨਪੁਟ ਹੈ ਕਿ ਨਵੇਂ ਸਾਲ 'ਤੇ ਅੱਤਵਾਦੀ ਦੇਸ਼ ਦਾ ਅਮਨ-ਚੈਨ ਲੁੱਟ ਸਕਦੇ ਹਨ। ਨਵੇਂ ਸਾਲ ਮੌਕੇ ਸਭ ਤੋਂ ਜ਼ਿਆਦਾ ਆਵਾਜਾਈ ਦਿੱਲੀ ਦੇ ਕਨਾੱਟ ਪਲੇਸ ਏਰੀਆ 'ਚ ਰਹੇਗੀ। ਜਸ਼ਨ ਦੌਰਾਨ ਖਤਰੇ ਨੂੰ ਵੇਖਦੇ ਹੋਏ ਸੁਰੱਖਿਆ ਦਾ ਗੋਲ ਘੇਰਾ ਬਣਾਇਆ ਜਾਵੇਗਾ। 
ਸ਼ਾਪਿੰਗ ਮਾਲਾਂ ਅਤੇ ਪਾਰਕਾਂ 'ਤੇ ਨਜ਼ਰ 
ਦਿੱਲੀ ਦੇ ਕਨਾੱਟ ਪਲੇਸ, ਖਾਨ ਮਾਰਕਿਟ, ਸਰੋਜਨੀ ਨਗਰ, ਡਿਫੈਂਸ ਕਲੋਨੀ, ਪ੍ਰੀਤ ਵਿਹਾਰ ਅਤੇ ਪੀਤਮਪੁਰਾ ਵਰਗੇ ਅਹਿਮ ਬਾਜ਼ਾਰਾਂ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਇਸ ਵਾਰ ਵਧਾਏ ਗਏ ਹਨ। ਇਨ੍ਹਾਂ ਇਲਾਕਿਆਂ 'ਚ ਸ਼ਾਪਿੰਗ ਮਾਲ ਅਤੇ ਪਾਰਕਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਨਵੇਂ ਸਾਲ ਵਾਲੇ ਦਿਨ ਇੱਥੇ ਨੌਜਵਾਨਾਂ ਦੀ ਵੱਡੀ ਭੀੜ ਹੁੰਦੀ ਹੈ। ਦਿੱਲੀ ਪੁਲਸ ਤੋਂ ਇਲਾਵਾ ਵੱਡੀ ਤਾਦਾਦ 'ਚ ਪੈਰਾਮਿਲਟਰੀ ਫੋਰਸਾਂ ਇਨ੍ਹਾਂ ਸਥਾਨਾਂ 'ਤੇ ਗਸ਼ਤ ਕਰਦੀਆਂ ਵਿਖਾਈ ਦੇਣਗੀਆਂ। ਸੁਰੱਖਿਆ ਦੇ ਇਹ ਚੌਕਸ ਇੰਤਜ਼ਾਮ ਨਵੇਂ ਸਾਲ ਤੋਂ ਬਾਅਦ 26 ਜਨਵਰੀ ਤੱਕ ਰਹਿਣਗੇ। 
ਜਨਤਾ ਨੂੰ ਅਪੀਲ 
ਸਪੈਸ਼ਲ ਸੀਪੀ ਰੈਂਕ ਦੇ ਅਫਸਰ ਅਨੁਸਾਰ, ਅੱਤਵਾਦੀ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਹੈ। ਦਿੱਲੀ ਵਾਲੇ ਆਪਣੇ ਨੇੜੇ-ਤੇੜੇ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਅਜਿਹੇ ਕਿਸੀ ਵੀ ਗਤੀਵਿਧੀ ਨੂੰ ਵੇਖ ਕੇ ਦਿੱਲੀ ਪੁਲਸ ਦੀ ਹੈਲਪਲਾਇਨ ਨੰਬਰ 1090 'ਤੇ ਪੁਲਸ ਨੂੰ ਇਸਦੀ ਜਾਣਕਾਰੀ ਮੁਹੱਈਆ ਕਰਵਾਉਣ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੀ ਰਾਤ ਅੱਤਵਾਦੀ ਖਤਰੇ ਨੂੰ ਵੇਖਦੇ ਹੋਏ ਕਨਾੱਟ ਪਲੇਸ 'ਚ ਕਮਾਂਡੋ ਦਸਤੇ ਤਾਇਨਾਤ ਕੀਤੇ ਜਾਣਗੇ। ਬੰਬ ਸੁਕਾਇਡ ਅਤੇ ਡਾਗ ਸੁਕਾਇਡ ਲਗਾਤਾਰ ਗਸ਼ਤ 'ਤੇ ਰਹਿਣਗੇ। 
ਵਿਦੇਸ਼ੀ ਸੈਲਾਨੀ ਵੀ ਹੋ ਸਕਦੇ ਹਨ ਨਿਸ਼ਾਨਾ 
ਸੁਰੱਖਿਆ ਅਲਰਟ ਨੂੰ ਵੇਖਦੇ ਹੋਏ ਅਜਿਹੇ ਸਥਾਨ ਚਿੰਨਹਿੱਤ ਕੀਤੇ ਗਏ ਹਨ, ਜਿੱਥੇ ਵਿਦੇਸ਼ੀ ਸੈਲਾਨੀ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਇਸ ਤੋਂ ਇਲਾਵਾ ਪੰਜ ਤਾਰਾ ਅਤੇ ਸਾਰੇ ਵੱਡੇ ਹੋਟਲਾਂ ਨੂੰ ਵਾਧੂ ਸੁਰੱਖਿਆ ਇੰਤਜ਼ਾਮ ਵਧਾਉਣ ਲਈ ਅਡਵਾਇਜ਼ਰੀ ਦਿੱਤੀ ਗਈ ਹੈ। ਵਿਦੇਸ਼ੀ ਸੈਲਾਨੀਆਂ ਦੀ ਸੁਰੱਖਿਆ 'ਤੇ ਖਾਸਾ ਧਿਆਨ ਦਿੱਤਾ ਜਾ ਰਿਹਾ ਹੈ। ਸੈਲਾਨੀ ਸਥਾਨ, ਜਿੱਥੇ ਦਿੱਲੀ ਵਾਲਿਆਂ ਤੋਂ ਇਲਾਵਾ ਵੱਡੀ ਤਾਦਾਦ 'ਚ ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ। ਕਨਾੱਟ ਪਲੇਸ ਦੀ ਜਨਪਥ ਮਾਰਕਿਟ 'ਚ ਖਾਸ ਕਰਕੇ ਪੁਲਸ ਵੈਨ ਦੀ ਨਜ਼ਰ ਹਰ ਆਉਣ-ਜਾਣ ਵਾਲੇ 'ਤੇ ਹੈ। ਖਾਸ ਤੌਰ 'ਤੇ ਵਿਦੇਸ਼ੀ ਸੈਲਾਨੀਆਂ 'ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਚੁਣਿੰਦਾ ਮਾਰਕਿਟ 'ਚ ਸਾਦੀ ਵਰਦੀ 'ਚ ਪੁਲਸ ਵਾਲੇ ਤਾਇਨਾਤ ਕੀਤੇ ਜਾ ਰਹੇ ਹਨ। ਵਿਦੇਸ਼ੀ ਸੈਲਾਨੀਆਂ ਦੀ ਸੁਰੱਖਿਆ ਇਨ੍ਹਾਂ ਦੀ ਖਾਸ ਜ਼ਿੰਮੇਵਾਰੀ ਹੈ। ਹਰ ਮਾਰਕਿਟ 'ਚ ਅਲੱਗ ਤੋਂ ਚੈੱਕ ਪੋਸਟ ਬਣਾਏ ਗਏ ਹਨ। ਇਨ੍ਹਾਂ 'ਚੋਂ ਲੰਘ ਕੇ ਹੀ ਕੋਈ ਸ਼ਖਸ ਮਾਰਕਿਟ 'ਚ ਜਾ ਸਕੇਗਾ।