ਫੋਰਟਿਸ ਹਸਪਤਾਲ ਕਾਂਡ : : ਅਨਿਲ ਵਿਜ ਦਾ ਵੱਡਾ ਬਿਆਨ,  ਬੱਚੀ ਦੀ ਮੌਤ ਨਹੀਂ ਹੱਤਿਆ ਹੋਈ

 ਫੋਰਟਿਸ ਹਸਪਤਾਲ ਕਾਂਡ : : ਅਨਿਲ ਵਿਜ ਦਾ ਵੱਡਾ ਬਿਆਨ,  ਬੱਚੀ ਦੀ ਮੌਤ ਨਹੀਂ ਹੱਤਿਆ ਹੋਈ

ਗੁੜਗਾਓਂ — ਫੋਰਟਿਸ ਹਸਪਤਾਲ ਵਿਚ ਡੇਂਗੂ ਪੀੜਤ ਮਾਸੂਮ ਬੱਚੀ ਦੀ ਮੌਤ ਦੇ ਮਾਮਲੇ 'ਚ ਅਨਿਲ ਵਿਜ ਨੇ ਹਸਪਤਾਲ 'ਤੇ ਐੱਫ.ਆਈ.ਆਰ. ਦਰਜ ਕਰਵਾਉਣ ਦੀ ਗੱਲ ਕਹੀ ਹੈ। ਅਨਿਲ ਵਿਜ ਦਾ ਕਹਿਣਾ ਹੈ ਕਿ ਫੋਰਟਿਸ ਹਸਪਤਾਲ 'ਚ ਬੱਚੀ ਦੀ ਮੌਤ ਨਹੀਂ ਸਗੋਂ ਹੱਤਿਆ ਹੋਈ ਹੈ। ਵਿਜ ਨੇ ਦੱਸਿਆ ਕਿ ਏ.ਡੀ.ਜੀ. ਹੈਲਥ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਦੀ ਜਾਂਚ ਪੂਰੀ ਹੋ ਗਈ ਹੈ, ਕਮੇਟੀ ਨੇ 50 ਸਫਿਆਂ ਦੀ ਰਿਪੋਰਟ ਤਿਆਰ ਕੀਤੀ ਹੈ। ਵਿਜ ਨੇ ਦੱਸਿਆ ਕਿ ਫੋਰਟਿਸ ਹਸਪਤਾਲ 'ਚ ਬਹੁਤ ਸਾਰੀਆਂ ਬੇਨਿਯਮੀਆਂ ਮਿਲੀਆਂ ਹਨ।

ਅਨਿਲ ਵਿਜ ਨੇ ਦੱਸਿਆ ਕਿ ਰਿਪੋਰਟ ਦੇ ਅਨੁਸਾਰ ਬੱਚੀ ਦਵਾਰਕਾ ਦੇ ਰਾਕਲੈਂਡ ਹਸਪਤਾਲ 'ਚ ਭਰਤੀ ਸੀ, ਇਸ ਤੋਂ ਬਾਅਦ 31 ਅਕਤੂਬਰ ਨੂੰ ਫੋਰਟਿਸ ਹਸਪਤਾਲ 'ਚ ਲਿਆਉਂਦੀ ਗਈ। ਜਾਂਚ ਦੌਰਾਨ ਵੱਡੇ ਪੱਧਰ 'ਤੇ ਬੇਨਿਯਮੀਆਂ ਦਾ ਪਤਾ ਲੱਗਾ ਹੈ, ਫੋਰਟਿਸ ਹਸਪਤਾਲ ਨੇ ਨਿਯਮਿਤ ਪ੍ਰੋਟੋਕਾਲ ਅਪਣਾਇਆ ਹੀ ਨਹੀਂ।


ਸਿਹਤ ਮੰਤਰੀ ਨੇ ਕਿਹਾ ਹੈ ਕਿ ਫੋਰਟਿਸ ਹਸਪਤਾਲ ਨੇ ਐੱਮ.ਓ.ਯੂ ਦਾ ਉਲੰਘਣ ਕੀਤਾ ਹੈ ਅਤੇ ਹੁਣ ਹੁੱਡਾ ਹਸਪਤਾਲ ਦੀ ਲੀਜ਼ ਰੱਦ ਕਰਨ ਦੀ ਮੰਗ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਫੋਰਟਿਸ ਹਸਪਤਾਲ 'ਚ ਬੱਚੇ ਦੇ ਰਿਸ਼ਤੇਦਾਰਾਂ ਦੇ ਜਾਅਲੀ ਦਸਤਖਤ ਮਿਲੇ ਹਨ। ਵਿਜ ਨੇ ਕਿਹਾ ਕਿ ਬੱਚੇ ਦੇ ਪਰਿਵਾਰ ਨੂੰ ਦਿੱਤੇ ਗਏ ਬਿੱਲ 'ਚ ਵਾਧੂ ਚਾਰਜ ਕੀਤੇ ਗਏ ਹਨ। ਬੱਚੀ ਨੂੰ 25 ਵਾਰ ਪਲੇਟਲੈਟਸ ਚੜ੍ਹਾਏ ਗਏ ਜਿਸ ਦਾ 400 ਰੁਪਏ ਪ੍ਰਤੀ ਯੂਨਿਟ ਚਾਰਜ ਕੀਤਾ ਗਿਆ। ਵਿਜ ਨੇ ਕਿਹਾ ਕਿ ਫੋਰਟਿਸ ਦੇ ਬਲੱਡ ਬੈਂਕ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਲਾਇਸੈਂਸ ਨੂੰ ਰੱਦ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਸਪਤਾਲ ਵਲੋਂ ਡੇਂਗੂ ਪੀੜਤ ਬੱਚੀ ਦੀ ਮੌਤ ਤੋਂ ਬਾਅਦ 20 ਲੱਖ ਦਾ ਬਿੱਲ ਬਣਾਉਣ 'ਤੇ ਹਸਪਤਾਲ ਸ਼ੱਕ ਦੇ ਘੇਰੇ 'ਚ ਆਇਆ ਸੀ । ਹਸਪਤਾਲ ਵਲੋਂ ਕੀਤੀ ਗਈ ਇਸ ਹਰਕਤ ਦੀ ਸਾਰੇ ਦੇਸ਼ ਨਿੰਦਾ ਹੋਈ ਸੀ।

- ਸਸਤੀ ਦੇ ਬਜਾਏ ਜਾਨਬੂਝ ਕੇ ਮਹਿੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਗਈ ਸੀ। ਵਿਜ ਨੇ ਦੱਸਿਆ ਕਿ ਇੰਜੈਕਸ਼ਨ 500 ਰੁਪਏ ਦਾ ਸੀ ਉਸ ਦੇ ਬਜਾਏ 1300 ਵਾਲੇ ਇੰਜੈਕਸ਼ਨ ਦੀ ਵਰਤੋਂ ਕੀਤੀ ਗਈ ਹੈ।

- ਆਈ.ਐੱਮ.ਏ. ਦੇ ਨਿਰਦੇਸ਼ਾਂ ਅਨੁਸਾਰ ਮਰੀਜ਼ ਦੀ ਹਾਲਤ ਦੇ ਅਨੁਸਾਰ ਉਸਨੂੰ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਦਿੱਤੀ ਜਾਣੀ ਚਾਹੀਦੀ ਸੀ ਪਰੰਤੂ ਮਰੀਜ਼ ਨੂੰ ਬੇਸਿਕ ਲਾਈਫ ਸਪੋਰਟ ਐਂਬੂਲੈਂਸ ਦਿੱਤੀ ਗਈ ਸੀ ਜਿਸ 'ਚ ਆਕਸੀਜ਼ਨ ਅਤੇ ਹੋਰ ਸੁਵੀਧਾਵਾਂ ਨਹੀਂ ਸਨ।

- ਵਿਜ ਨੇ ਦੱਸਿਆ ਕਿ ਕਿਸੇ ਵੀ ਹਸਪਤਾਲ ਨੂੰ ਡੇਂਗੂ ਦੇ ਮਰੀਜ਼ ਸਬੰਧੀ ਜਾਣਕਾਰੀ ਸਥਾਨਕ ਸਰਕਾਰੀ ਨਾਗਰਿਕ ਹਸਪਤਾਲ ਨੂੰ ਦੇਣੀ ਹੁੰਦੀ ਹੈ ਪਰੰਤੂ ਫੋਰਟਿਸ ਹਸਪਤਾਲ ਨੇ ਇਸ ਤਰ੍ਹਾਂ ਵੀ ਨਹੀਂ ਕੀਤਾ।
- ਇਸ 'ਤੇ ਕਾਰਵਾਈ ਕਰਦੇ ਹੋਏ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ ਰੱਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
- ਸਿਹਤ ਮੰਤਰੀ ਵਿਜ ਨੇ ਦੱਸਿਆ ਕਿ ਜਾਂਚ ਦੇ ਅਨੁਸਾਰ ਬੱਚੀ ਨੂੰ 31 ਅਗਸਤ ਤੋਂ 14 ਸਤੰਬਰ ਤੱਕ ਗੁਰੂਗਰਾਮ ਦੇ ਫੋਰਟਿਸ ਹਸਪਤਾਲ ਦੇ ਬਾਲ ਆਈ.ਸੀ.ਯੂ. 'ਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਹਸਪਤਾਲ ਨੇ ਨਾ ਸਿਰਫ ਡਾਇਗਨੋਜ਼ ਪ੍ਰੋਟੋਕਾਲ ਦਾ ਉਲੰਘਣ ਕੀਤਾ ਹੈ ਬਲਿਕ ਆਈ.ਐੱਮ.ਏ. ਦੇ ਨਿਯਮਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ।