‘ਅਮਰੀਕਾ ਨੂੰ  ਜ਼ਰੂਰਤ ਹੈ ਭਾਰਤ ਦੀ

‘ਅਮਰੀਕਾ ਨੂੰ  ਜ਼ਰੂਰਤ ਹੈ ਭਾਰਤ ਦੀ

ਭਾਰਤੀ ਮੂਲ ਦੇ ਇਕ ਸੀਨੀਆ ਅਮਰੀਕੀ ਪ੍ਰੋਫੈਸਰ ਨੇ ਕਿਹਾ ਅਮਰੀਕਾ ਅਤੇ ਭਾਰਤ ਨੂੰ ਇਕ-ਦੂਜੇ ਦੀ ਜ਼ਰੂਰਤ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਾਂਝਾ ਹਿੱਤ ਉਨ੍ਹਾਂ ਦੇ ਵੱਖ-ਵੱਖ ਭੂ-ਰਾਜਨੀਤਕ ਫੈਸਲਿਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਇਕ ਲੇਖ ਵਿਚ ਵੇਦ ਨੰਦਾ ਨੇ ਕਿਹਾ ਕਿ ਚੀਨ ਨਾਲ ਜੁੜੇ ਕਈ ਮੁੱਦਿਆਂ ਜਿਵੇਂ ਕਿ ਵਨ ਬੈਲਟ ਵਨ ਰੋਡ ਯੋਜਨਾ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਲੰਘਣ ਵਾਲੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ 'ਤੇ ਦੋਵਾਂ ਦੇਸ਼ਾਂ ਦੀ ਇਕਰਾਏ ਹੈ। ਯੂਨੀਵਰਸਿਟੀ ਆਫ ਡੇਨਵਰ ਸਟਾਰਮ ਕਾਲਜ ਆਫ ਲਾਅ ਵਿਚ ਇਵਾਨਸ ਯੂਨੀਵਰਸਿਟੀ ਦੇ ਪ੍ਰ੍ਰੋਫੈਸਰ ਵੇਦ ਨੰਦਾ ਨੇ ਕਿਹਾ, 'ਅਮਰੀਕਾ ਨੂੰ ਭਾਰਤ ਦੀ ਜ਼ਰੂਰਤ ਹੈ ਅਤੇ ਭਾਰਤ ਨੂੰ ਅਮਰੀਕਾ ਦੀ। ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਸਾਂਝਾ ਹਿੱਤ ਉਨ੍ਹਾਂ ਦੇ ਵੱਖ-ਵੱਖ ਭੂ-ਰਾਜਨੀਤਕ ਫੈਸਲਿਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰ ਹੈ। ਇਸ ਲਈ ਉਨ੍ਹਾਂ ਦੇ ਰਿਸ਼ਤੇ ਸਕਾਰਾਤਮਕ ਦਿਸ਼ਾ ਵਿਚ ਅੱਗੇ ਵਧਦੇ ਰਹਿਣੇ ਚਾਹੀਦੇ ਹਨ।'