ਆਰੂਸ਼ੀ-ਹੇਮਰਾਜ ਕੇਸ : ਸੀ.ਬੀ.ਆਈ. ਨੇ ਅਜੇ ਦਾਇਰ ਨਹੀਂ ਕੀਤੀ ਸੁਪਰੀਮ ਕੋਰਟ ‘ਚ ਰਿੱਟ

ਆਰੂਸ਼ੀ-ਹੇਮਰਾਜ ਕੇਸ : ਸੀ.ਬੀ.ਆਈ. ਨੇ ਅਜੇ ਦਾਇਰ ਨਹੀਂ ਕੀਤੀ ਸੁਪਰੀਮ ਕੋਰਟ ‘ਚ ਰਿੱਟ

ਦੇਸ਼ ਦੇ ਸਭ ਤੋਂ ਵੱਡੇ ਕਤਲ ਦੇ ਮਾਮਲੇ 'ਚ ਨੋਇਡਾ ਦੇ ਆਰੂਸ਼ੀ-ਹੇਮਰਾਜ ਹੱਤਿਆ ਕਾਂਡ 'ਚ ਰਾਜੇਸ਼ ਅਤੇ ਨੂਪੁਰ ਤਲਵਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ 114 ਦਿਨ ਬੀਤ ਚੁੱਕੇ ਹਨ ਪਰ ਸੀ. ਬੀ. ਆਈ. ਨੇ ਅਜੇ ਤੱਕ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ 'ਚ ਕੋਈ ਰਿੱਟ ਦਾਖਲ ਨਹੀਂ ਕੀਤੀ।
ਸੀ. ਬੀ. ਆਈ. ਕੋਲ ਅਪੀਲ ਕਰਨ ਲਈ 90 ਦਿਨ ਦੀ ਮੋਹਲਤ ਸੀ ਪਰ ਜਾਂਚ ਅਧਿਕਾਰੀਆਂ ਨੇ ਇਸ ਅਰਸੇ 'ਚ ਕੋਈ ਰਿੱਟ ਦਾਖਲ ਨਹੀਂ ਕੀਤੀ। ਵਰਨਣਯੋਗ ਹੈ ਕਿ ਸੀ. ਬੀ. ਆਈ. ਇਸ ਮਾਮਲੇ 'ਚ ਪੂਰੀ ਤਰ੍ਹਾਂ ਹਾਲਾਤ ਅਨੁਸਾਰ ਸਬੂਤ 'ਤੇ ਹੀ ਦਲੀਲ ਪੇਸ਼ ਕਰ ਰਹੀ ਸੀ, ਜੋ ਦਲੀਲ ਹਾਈ ਕੋਰਟ 'ਚ ਟਿਕ ਨਹੀਂ ਸਕੀ ਅਤੇ ਤਲਵਾਰ ਜੋੜੇ ਨੂੰ ਇਲਾਹਾਬਾਦ ਹਾਈ ਕੋਰਟ ਨੇ 12 ਅਕਤੂਬਰ ਨੂੰ ਇਸ ਮੁਕੱਦਮੇ 'ਚੋਂ ਬਰੀ ਕਰ ਦਿੱਤਾ।  ਦੂਜੇ ਪਾਸੇ ਮ੍ਰਿਤਕ ਹੇਮਰਾਜ ਦੀ ਪਤਨੀ ਖੁਮਕਲਾ ਬੰਜਾਡੇ ਨੇ ਸੁਪਰੀਮ ਕੋਰਟ 'ਚ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਵਿਰੁੱਧ ਰਿੱਟ ਦਾਖਲ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਦਾ ਫੈਸਲਾ ਗਲਤ ਹੈ।