ਕੇਜਰੀਵਾਲ ‘ਤੇ ਹੋਇਆ ਹਮਲਾ

ਕੇਜਰੀਵਾਲ ‘ਤੇ ਹੋਇਆ ਹਮਲਾ

ਰੋਹਤਕ: ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਦੇ ਰੋਹਤਕ ਤੋਂ ਆ ਰਹੀ ਹੈ। ਜਿੱਥੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਜੁੱਤਾ ਸੁੱਟਿਆ ਗਿਆ ਹੈ। ਇਹ ਜੁੱਤਾ ਇੱਕ ਰੈਲੀ ਦੌਰਾਨ ਸੁੱਟਿਆ ਗਿਆ ਹੈ। ਜੁੱਤਾ ਸੁੱਟਣ ਵਾਲੇ ਨੂੰ ‘ਆਪ’ ਵਰਕਰਾਂ ਨੇ ਕਾਬੂ ਕਰ ਪੁਲਿਸ ਹਵਾਲੇ ਕੀਤਾ ਹੈ।

ਜਾਣਕਾਰੀ ਮੁਤਾਬਕ ਰੋਹਤਕ ‘ਚ ਆਮ ਆਦਮੀ ਪਾਰਟੀ ਦੀ ਨੋਟਬੰਦੀ ਖਿਲਾਫ ਤਿਜੋਰੀ ਤੋੜ ਭੰਡਾ ਫੋੜ ਰੈਲੀ ਚੱਲ ਰਹੀ ਸੀ। ਅਚਾਨਕ ਇੱਕ ਨੌਜਵਾਨ ਨੇ ਕੇਜਰੀਵਾਲ ਵੱਲ ਜੁੱਤਾ ਸੁੱਟ ਦਿੱਤਾ। ਹਾਲਾਂਕਿ ਇਹ ਜੁੱਤਾ ਕੇਜਰੀਵਾਲ ਤੱਕ ਨਹੀਂ ਪਹੁੰਚ ਸਕਿਆ। ਜਿਸ ਤੋਂ ਬਾਅਦ ‘ਆਪ’ ਵਰਕਰਾਂ ਨੇ ਉਸ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਕੇਜਰੀਵਾਲ ਨੇ ਟਵੀਟ ਕਰਕੇ ਆਪਣੇ ‘ਤੇ ਹੋਏ ਇਸ ਹਮਲੇ ਦੀ ਅਲੋਚਨਾ ਵੀ ਕੀਤੀ ਹੈ।