ਜਾਲੀ ਦਸਤਾਵੇਜ਼ ਪੇਸ਼ ਕਰਨ ਲਈ ਆਸਾਰਾਮ ਖਿਲਾਫ ਮਾਮਲਾ ਦਰਜ਼ 

ਜਾਲੀ ਦਸਤਾਵੇਜ਼ ਪੇਸ਼ ਕਰਨ ਲਈ ਆਸਾਰਾਮ ਖਿਲਾਫ ਮਾਮਲਾ ਦਰਜ਼ 


ਜੋਧਪੁਰ— ਆਸਾ ਰਾਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਆਪਣੀ ਅੰਤਿਮ ਜ਼ਮਾਨਤ ਪਟੀਸ਼ਨ ਦੇ ਸਮਰਥਨ 'ਚ ਜਾਲੀ ਦਸਤਾਵੇਜ਼ ਪੇਸ਼ ਕਰਨ ਲਈ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਆਸਾ ਰਾਮ ਦੇ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਹੈ। ਫਰਜ਼ੀ ਰਿਪੋਰਟ ਦਾ ਸਖਤ ਨੋਟਿਸ ਲੈਂਦੇ ਹੋਏ ਚੀਫ ਜਸਟਿਸ ਜੇ.ਐੱਸ. ਖੇਹਰ ਅਤੇ ਜਸਟਿਸ ਐੱਨ.ਵੀ. ਰਾਮੰਨਾ ਦੀ ਸੁਪਰੀਮ ਕੋਰਟ ਦੀ ਬੈਂਚ ਨੇ 30 ਜਨਵਰੀ ਨੂੰ ਆਸਾ ਰਾਮ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਸੀ।

ਨਕਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤ ਪਾਉਣ ਲਈ ਅਦਾਲਤ ਨੂੰ ਗੁੰਮਰਾਹ ਕਰਨ ਲਈ ਪੁਲਸ ਨੂੰ ਉਸ ਦੇ ਖਿਲਾਫ ਨਵਾਂ ਮਾਮਲਾ ਦਰਜ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਰਤਨੰਦਾ ਥਾਣਾ ਇੰਚਾਰਜ ਰਮੇਸ਼ ਸ਼ਰਮਾ ਨੇ ਦੱਸਿਆ,''ਅਦਾਲਤ 'ਚ ਨਕਲੀ ਦਸਤਾਵੇਜ਼ ਜਮ੍ਹਾ ਕਰਨ ਲਈ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਆਸਾ ਰਾਮ ਅਤੇ ਹੋਰ ਦੇ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਹੈ।'' ਆਪਣੇ ਗੁਰੂਕੁਲ 'ਚ ਇਕ ਲੜਕੀ ਦਾ ਕਥਿਤ ਯੌਨ ਉਤਪੀੜਨ ਕਰਨ ਲਈ ਆਸਾ ਰਾਮ ਅਗਸਤ 2013 ਤੋਂ ਇੱਥੋਂ ਦੀ ਜੇਲ 'ਚ ਬੰਦ ਹੈ।