ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ‘ਵੈਗਨ ਆਰ’ ਹੋਈ ਚੋਰੀ, ਛਾਣਬੀਣ ਸ਼ੁਰੂ

 ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ‘ਵੈਗਨ ਆਰ’ ਹੋਈ ਚੋਰੀ, ਛਾਣਬੀਣ ਸ਼ੁਰੂ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਹੁਚਰਚਿਤ ਨੀਲੀ 'ਵੈਗਨ ਆਰ' ਵੀਰਵਾਰ ਨੂੰ ਚੋਰੀ ਹੋ ਗਈ ਹੈ। ਕਾਰ ਦਿੱਲੀ ਸਕੱਤਰੇਤ ਦੇ ਬਾਹਰ ਖੜੀ ਸੀ, ਜਿਥੋਂ ਇਹ ਚੋਰੀ ਕਰ ਲਈ ਗਈ। ਕੇਜਰੀਵਾਲ ਇਸ ਨੂੰ 'ਆਮ ਆਦਮੀ' ਕਾਰ ਕਹਿੰਦੇ ਸੀ।

ਇਹ ਕਾਰ ਕੇਜਰੀਵਾਲ ਦੀ ਪਛਾਣ ਸੀ। ਵੀਰਵਾਰ ਦੁਪਹਿਰ ਨੂੰ ਕਰੀਬ 2 ਵਜੇ ਜਦੋਂ ਕੇਜਰੀਵਾਲ ਦੇ ਕਰੀਬੀ ਦਿੱਲੀ ਸਕੱਤਰੇਤ 'ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਥੇ 'ਵੈਗਨ ਆਰ' ਨਹੀਂ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵੈਗਨ ਕਾਰ ਦੀ ਨੇੜਲੇ ਇਲਾਕਿਆਂ 'ਚ ਭਾਲ ਕੀਤੀ ਪਰ ਉਸ ਦਾ ਕੁੱਝ ਵੀ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਪੁਲਸ ਨੂੰ ਕਾਰ ਚੋਰੀ ਦੀ ਸੂਚਨਾ ਦਿੱਤੀ ਗਈ।

ਡੀ. ਸੀ. ਪੀ. ਮੁਤਾਬਕ ਕਾਰ ਚੋਰੀ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ। ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਸਰਕਾਰੀ ਦਫਤਰ ਦੇ ਨੇੜੇ ਸੀ. ਸੀ. ਟੀ. ਵੀ. 'ਚ ਇਕ ਵਿਅਕਤੀ ਨੂੰ ਕੇਜਰੀਵਾਲ ਦੀ 'ਵੈਗਨ ਆਰ' ਲਿਜਾਂਦੇ ਦੇਖਿਆ ਗਿਆ ਹੈ। ਪੁਲਸ ਵਲੋਂ ਉਸ ਵਿਅਕਤੀ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।