ਪਟਾਕਾ ਵਿਕਰੀ ਪਾਬੰਦੀ ਮਾਮਲਾ,  ਸੁਪਰੀਮ ਕੋਰਟ ‘ਚ ਸੁਣਵਾਈ ਅੱਜ

ਪਟਾਕਾ ਵਿਕਰੀ ਪਾਬੰਦੀ ਮਾਮਲਾ,  ਸੁਪਰੀਮ ਕੋਰਟ ‘ਚ ਸੁਣਵਾਈ ਅੱਜ


ਨਵੀਂ ਦਿੱਲੀ—ਦਿੱਲੀ ਅਤੇ ਐਨ. ਸੀ. ਆਰ 'ਚ ਇਕ ਨਵੰਬਰ ਤੱਕ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਖਿਲਾਫ ਵਪਾਰੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਜੱਜ ਏ. ਕੇ. ਸੀਕਰੀ ਦੀ ਅਗਵਾਈ ਵਾਲੀ ਬੈਠਕ ਇਸ ਮਾਮਲੇ ਦੀ ਸੁਣਵਾਈ ਕਰੇਗੀ।

ਪਟੀਸ਼ਨ 'ਚ ਸੁਪਰੀਮ ਕੋਰਟ ਤੋਂ ਉਸ ਦੇ 9 ਅਕਤੂਬਰ ਦੇ ਹੁਕਮ 'ਚ ਸੋਧ ਦੀ ਮੰਗ ਕੀਤੀ ਗਈ ਹੈ। ਵਪਾਰੀਆਂ ਨੇ ਬੁੱਧਵਾਰ ਨੂੰ ਅਦਾਲਤ ਤੋਂ ਇਸ ਮਾਮਲੇ 'ਚ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਟਾਕੇ ਖਰੀਦਣ 'ਚ ਕਾਫੀ ਰੁਪਏ ਲਗਾ ਚੁਕੇ ਹਨ। ਜੇਕਰ ਪਾਬੰਦੀ ਜਾਰੀ ਰਹੀ ਤਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨੂੰ ਧਿਆਨ 'ਚ ਰੱਖਦੇ ਹੋਏ ਪਟਾਕਿਆਂ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਅਤੇ ਦੀਵਾਲੀ 'ਤੇ ਪਟਾਕੇ ਵੇਚਣ ਲਈ ਜਾਰੀ ਲਾਈਸੈਂਸ ਤੱਤਕਾਲ ਤੋਂ ਮੁਅੱਤਲ ਕਰ ਦਿੱਤੇ। ਅਦਾਲਤ ਨੇ ਕਿਹਾ ਸੀ ਕਿ ਇਕ ਨਵੰਬਰ ਤੋਂ ਬਾਅਦ ਸ਼ਰਤਾਂ ਦੇ ਨਾਲ ਪਟਾਕਿਆਂ ਦੀ ਵਿਕਰੀ ਹੋ ਸਕੇਗੀ।