ਦਿੱਲੀ-NCR ‘ਚ ਲੱਗੇ ਭੂਚਾਲ ਦੇ ਝਟਕੇ

ਦਿੱਲੀ-NCR ‘ਚ ਲੱਗੇ ਭੂਚਾਲ ਦੇ ਝਟਕੇ

ਨਵੀਂ ਦਿੱਲੀ— ਦਿੱਲੀ-ਐਨ. ਸੀ. ਆਰ., ਯੂ. ਪੀ. ਸਮੇਤ ਹਰਿਆਣਾ 'ਚ ਅੱਜ ਕਰੀਬ 8.50 ਵਜੇ ਤੋਂ ਬਾਅਦ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ 5.1 ਦੀ ਤੀਬਰਤਾ ਨਾਲ ਆਇਆ, ਜਿਸ ਦਾ ਕੇਂਦਰ ਉਤਰਾਖੰਡ ਦੇ ਰੁਦਰਪ੍ਰੇਆਗ ਤੋਂ 30 ਕਿ. ਮੀ. ਹੇਠਾਂ ਬਣਿਆ।

ਭੂਚਾਲ ਕਾਰਨ ਅਜੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਬਾਲਾ 'ਚ ਵੀ ਭੂਚਾਲ ਦੇ ਹਲਕੇ ਝਟਕੇ ਲੱਗੇ।