ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦਾ ‘ਫੋਰਟਿਸ’ ਤੋਂ ਅਸਤੀਫਾ

ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦਾ ‘ਫੋਰਟਿਸ’ ਤੋਂ ਅਸਤੀਫਾ

ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰ ਮਾਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰਘ ਨੇ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਲ 'ਚ ਜਾਪਾਨੀ ਕੰਪਨੀ 'ਦਾਇਚੀ ਸੈਂਕਿਓ' ਨੂੰ 3500 ਕਰੋੜ ਰੁਪਏ ਮੁਆਵਜ਼ਾ ਦੇਣ ਦੇ ਅੰਤਰਰਾਸ਼ਟਰੀ ਟ੍ਰਿਬੀਊਨਲ ਦੇ ਫੈਸਲੇ 'ਤੇ ਦਿੱਲੀ ਹਾਈਕੋਰਟ ਦੀ ਮੋਹਰ ਲੱਗਣ ਤੋਂ ਬਾਅਦ ਦੋਹਾਂ ਨੇ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਬੀ. ਐੱਸ. ਈ. ਫਾਈਲਿੰਗ 'ਚ ਕਾਹ ੈਹ ਕਿ ਸਿੰਘ ਭਰਾਵਾਂ ਨੇ ਫੋਰਟਿਸ ਹੈਲਥਕੇਅਰ ਦੇ ਬੋਰਡ ਤੋਂ ਅਸਤੀਫਾ ਦੇਣ ਦੀ ਸਾਂਝੇ ਤੌਰ 'ਤੇ ਪੇਸ਼ਕਸ਼ ਕੀਤੀ ਹੈ। ਕੰਪਨੀ ਮੁਤਾਬਕ ਉਨ੍ਹਾਂ ਦੇ ਐਗਜ਼ੈਕਿਊਟਿਵ ਚੇਅਰਮੈਨ ਮਾਲਵਿੰਦਰ ਮੋਹਨ ਸਿੰਘ ਅਤੇ ਨਾਨ ਐਗਜ਼ੈਕਿਊਟਿਵ ਵਾਇਸ ਚੇਅਰਮੈਨ ਸ਼ਵਿੰਦਰ ਮੋਹਨ ਲਾਲ ਨੇ ਡਾਇਰੈਕਰਟ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਦੋਹਾਂ ਨੇ ਹਾਈਕੋਰਟ ਦੇ ਫੈਸਲੇ ਦੇ ਚੱਲਦਿਆਂ ਕੰਪਨੀ ਨੂੰ ਕਿਸੇ ਵੀ ਮੁਸ਼ਕਲ ਤੋਂ ਮੁਕਤ ਕਰਨ ਲਈ ਇਹ ਕਦਮ ਚੁੱਕਿਆ ਹੈ। ਕੰਪਨੀ 13 ਫਰਵਰੀ ਨੂੰ ਬੋਰਡ ਦੀ ਬੈਠਕ 'ਚ ਇਸ 'ਤੇ ਵਿਚਾਰ ਕਰੇਗੀ।