ਤਰਾਲ ‘ਚ CRPF ‘ਤੇ ਹੋਇਆ ਗ੍ਰੇਨੇਡ ਹਮਲਾ, ਦੋ ਜਵਾਨਾਂ ਸਮੇਤ 4 ਜ਼ਖਮੀ

ਤਰਾਲ ‘ਚ CRPF ‘ਤੇ ਹੋਇਆ ਗ੍ਰੇਨੇਡ ਹਮਲਾ, ਦੋ ਜਵਾਨਾਂ ਸਮੇਤ 4 ਜ਼ਖਮੀ

ਸ਼੍ਰੀਨਗਰ— ਅੱਤਵਾਦੀਆਂ ਨੇ ਤਰਾਲ 'ਚ ਪੁਲਸ ਪਾਰਟੀ 'ਤੇ ਗ੍ਰੇਨੇਡ ਹਮਲਾ ਕੀਤਾ ਹੈ। ਇਸ ਹਮਲੇ 'ਚ ਸੀ.ਆਰ.ਪੀ.ਐੈੱਫ. ਦੇ 2 ਜਵਾਨਾਂ ਅਤੇ 2 ਸਿਵਲ ਨਾਗਰਿਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਮੇਨ ਮਾਰਕਿਟ 'ਚ ਕੀਤਾ ਗਿਆ।

ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਇਲਾਕੇ ਦੀ ਭਾਲ ਮੁਹਿੰਮ ਚਲਾਈ ਗਈ ਹੈ।