ਭਲਾਈ ਸਟੀਲ ਕਾਰਖਾਨੇ ਚ ਧਮਾਕਾ -13ਮੌਤਾਂ

ਭਲਾਈ ਸਟੀਲ ਕਾਰਖਾਨੇ ਚ ਧਮਾਕਾ -13ਮੌਤਾਂ

ਭਿਲਈ-ਏਸ਼ੀਆ ਦੇ ਸਭ ਤੋਂ ਵੱਡੇ ਸਟੀਲ ਪਲਾਂਟ ਭਿਲਾਈ ਸਟੀਲ ਕਾਰਖਾਨੇ ਵਿਚ ਅੱਜ ਸਵੇਰੇ 11 ਵਜੇ ਇਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿਚ 13 ਲੋਕਾਂ ਦੀ ਮੌਤ ਹੋ ਗਈ ਜਦੋਂ ਕਈ ਹੋਰ ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਹ ਧਮਾਕਾ ਅੱਜ ਭਿਲਾਈ ਸਟੀਲ ਅੰਦਰ ਕੋਕ ਓਵਨ ਗੈਸ ਸਪਲਾਈ ਲਾਈਨ ਵਿਚ ਕਿਸੇ ਕਾਰਨ ਹੋਇਆ, ਜਿਸ ਦੀ ਚਪੇਟ ਵਿਚ ਆਉਣ ਨਾਲ 13 ਲੋਕਾਂ ਦੀ ਮੌਤ ਹੋ ਗਈ ਅਤੇ 10 ਅਜੇ ਵੀ ਗੰਭੀਰ ਜ਼ਖ਼ਮੀ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਿਲਈ ਸਟੀਲ ਕਾਰਖਾਨੇ ਵਿਚ ਅੱਗ ਦੀ ਘਟਨਾ ਵਾਪਰੀ ਹੋਵੇ ਇਸ ਤੋਂ ਪਹਿਲਾਂ ਵੀ ਇਹ ਕਾਰਖਾਨਾ ਅੱਗ ਦੀ ਘਟਨਾ ਦਾ ਸ਼ਿਕਾਰ ਹੋ ਚੁੱਕਿਆ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਧਮਾਕਾ ਕਾਫ਼ੀ ਭਿਆਨਕ ਸੀ। ਕਾਰਖਾਨੇ ਦੇ ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਕਾਰਖਾਨੇ ਦੇ ਮੁੱਖ ਸਿਹਤ ਕੇਂਦਰ ਜਵਾਹਰ ਲਾਲ ਨਹਿਰੂ ਸੈਕਟਰ-9 ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਜ਼ਖ਼ਮੀਆਂ ਦੀ ਹਾਲਤ ਹੋਰ ਗੰਭੀਰ ਹੁੰਦੀ ਹੈ ਤਾਂ ਉਨ੍ਹਾਂ ਹੋਰ ਬਿਹਤਰ ਹਸਪਤਾਲ ਵਿਚ ਤਬਦੀਲ ਕਰਨ ਦੀ ਵੀ ਪੂਰੀ ਵਿਵਸਥਾ ਹੈ।