ਲਗਾਤਾਰ ਚੌਥੇ ਦਿਨ ਵਧੀਆਂ ਪੈਟਰੋਲ, ਡੀਜਲ ਦੀਆਂ ਕੀਮਤਾਂ

ਲਗਾਤਾਰ ਚੌਥੇ ਦਿਨ ਵਧੀਆਂ ਪੈਟਰੋਲ, ਡੀਜਲ ਦੀਆਂ ਕੀਮਤਾਂ

ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਵਾਧਾ ਦੇਖਣ ਨੂੰ ਮਿਲਿਆ ਹੈ | ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਫਿਰ ਤੋਂ ਤੇਜ਼ੀ ਆ ਗਈ ਹੈ | ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ | ਦਿੱਲੀ 'ਚ ਪੈਟਰੋਲ 23 ਪੈਸੇ ਦੇ ਵਾਧੇ ਨਾਲ 82.26 ਰੁਪਏ ਪ੍ਰਤੀ ਲੀਟਰ ਹੋ ਗਿਆ, ਉਥੇ ਹੀ ਡੀਜ਼ਲ ਦੀ ਕੀਮਤ 29 ਪੈਸੇ ਵਧ ਕੇ 74.11 ਰੁਪਏ ਪ੍ਰਤੀ ਲੀਟਰ ਹੋ ਗਿਆ | ਕੋਲਕਾਤਾ 'ਚ ਪੈਟਰੋਲ 84.09 ਅਤੇ ਡੀਜ਼ਲ 75.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ | ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ 23 ਪੈਸੇ ਦੇ ਵਾਧੇ ਨਾਲ 87.73 ਰੁਪਏ ਪ੍ਰਤੀ ਲੀਟਰ ਹੋ ਗਿਆ ਅਤੇ ਡੀਜ਼ਲ 31 ਪੈਸੇ ਦੇ ਵਾਧੇ ਨਾਲ 77.68 ਰਪੁਏ ਪ੍ਰਤੀ ਲੀਟਰ ਹੋ ਗਿਆ | ਚੇਨੱਈ 'ਚ ਪੈਟਰੋਲ ਦੀ ਕੀਮਤ 85.50 ਰੁਪਏ ਅਤੇ ਡੀਜ਼ਲ 78.35 ਰੁਪਏ ਪ੍ਰਤੀ ਲੀਟਰ ਹੋਇਆ ਹੈ ।