ਜੰਮੂ-ਕਸਮੀਰ ਚ ਦੂਜੇ ਪੜਾਅ ਦੀਆਂ ਨਗਰ ਨਿਗਮ ਚੋਣਾਂ ਅੱਜ

ਜੰਮੂ-ਕਸਮੀਰ ਚ ਦੂਜੇ ਪੜਾਅ ਦੀਆਂ ਨਗਰ ਨਿਗਮ ਚੋਣਾਂ ਅੱਜ

ਸ੍ਰੀਨਗਰ-ਜੰਮੂ-ਕਸ਼ਮੀਰ 'ਚ ਨਗਰ ਨਿਗਮ ਚੋਣਾਂ ਦੇ ਦੂਜੇ ਪੜਾਅ ਦੀਆਂ ਭਲਕੇ ਪੈਣ ਵਾਲੀਆਂ ਵੋਟਾਂ ਦੌਰਾਨ ਵੋਟਰ 1,100 ਦੇ ਕਰੀਬ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇੇ | ਸੋਮਵਾਰ ਨੂੰ ਪਹਿਲੇ ਪੜਾਅ ਦੀਆਂ ਪਈਆਂ ਵੋਟਾਂ ਦੌਰਾਨ ਅੱਤਵਾਦੀ ਸੰਗਠਨਾਂ ਦੀਆਂ ਧਮਕੀਆਂ ਤੇ ਵੱਖਵਾਦੀਆਂ ਵਲੋਂ ਚੋਣਾਂ ਦੇ ਕੀਤੇ ਬਾਈਕਾਟ ਕਾਰਨ ਵਾਦੀ ਕਸ਼ਮੀਰ 'ਚ ਬਹੁਤ ਘੱਟ ਵੋਟਾਂ ਪਈਆਂ ਸਨ | ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਕਸ਼ਮੀਰ 'ਚ ਕੇਵਲ 8.3 ਫ਼ੀਸਦੀ ਜਦਕਿ ਜੰਮੂ ਤੇ ਲੱਦਾਖ ਖੇਤਰਾਂ 'ਚ 65 ਫ਼ੀਸਦੀ ਵੋਟਿੰਗ ਰਿਕਾਰਡ ਕੀਤੀ ਗਈ ਹੈ | ਚੋਣਾਂ ਕਮਿਸ਼ਨਰ ਨੇ ਵੋਟਰਾਂ ਦੀ ਸਹੂਲਤ ਲਈ ਬੁੱਧਵਾਰ ਨੂੰ ਹੋਣ ਵਾਲੀ ਦੂਜੇ ਪੜਾਅ ਦੀ ਚੋਣ ਦੇ ਸਮੇਂ 'ਚ ਤਬਦੀਲੀ ਕਰਦਿਆਂ ਇਸ ਨੂੰ ਸਵੇਰ 6 ਵਜੇ ਤੋਂ ਸ਼ਾਮ 4 ਵਜੇ ਤੱਕ ਕਰ ਦਿੱਤਾ ਹੈ | ਦੂਜੇ ਪੜਾਅ ਤਹਿਤ ਜੰਮੂ-ਕਸ਼ਮੀਰ ਦੇ 13 ਜ਼ਿਲਿ੍ਹਆਂ ਦੇ 384 ਵਾਰਡਾਂ 'ਚ ਵੋਟਾਂ ਪੈਣੀਆਂ ਹਨ, ਜਿਨ੍ਹਾਂ 'ਚ ਕਸ਼ਮੀਰ ਵਾਦੀ ਦੇ 7 ਜ਼ਿਲ੍ਹੇ ਵੀ ਸ਼ਾਮਿਲ ਹਨ | ਦੂਜੇ ਪੜਾਅ 'ਚ 1,095 ਉਮੀਦਵਾਰ ਚੋਣ ਮੈਦਾਨ 'ਚ ਹਨ ਅਤੇ 65 ਉਮੀਦਵਾਰਾਂ ਦੇ ਮੁਕਾਬਲੇ 'ਚ ਕੋਈ ਹੋਰ ਉਮੀਦਵਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਜੇਤੂ ਕਰਾਰ ਦੇ ਦਿੱਤਾ ਗਿਆ ਹੈ ।