ਜੰਮੂ ਕਸ਼ਮੀਰ ‘ਚ ਪਾਕ ਨੇ ਫਿਰ ਕੀਤੀ ਗੋਲੀਬਾਰੀ,  2 ਜਵਾਨ ਤੇ 3 ਨਾਗਰਿਕ ਜ਼ਖਮੀ

ਜੰਮੂ ਕਸ਼ਮੀਰ ‘ਚ ਪਾਕ ਨੇ ਫਿਰ ਕੀਤੀ ਗੋਲੀਬਾਰੀ,  2 ਜਵਾਨ ਤੇ 3 ਨਾਗਰਿਕ ਜ਼ਖਮੀ

ਜੰਮੂ— ਜੰਮੂ-ਕਸ਼ਮੀਰ 'ਚ ਜੰਮੂ ਦੇ ਪੁੰਛ ਖੇਤਰਾਂ 'ਚ ਬੁੱਧਵਾਰ ਨੂੰ ਬਿਨਾ ਕਿਸੇ ਭੜਕਾਵੇ ਦੇ ਪਾਕਿਸਤਾਨੀ ਫੌਜ ਵਲੋ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਦੌਰਾਨ ਸਰਹੱਦ ਸੁਰੱਖਿਆ ਬਲ (ਬੀ. ਐਸ. ਐਫ.) ਦੇ 2 ਜਵਾਨ ਅਤੇ 3 ਨਾਗਰਿਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਬੁੱਧਵਾਰ ਸ਼ਾਮ ਨੂੰ 5 ਵਜੇ ਬਿਨਾ ਕਿਸੇ ਭੜਕਾਵੇ ਦੇ ਸਰਹੱਦ ਰੇਖਾ ਦੇ ਕੋਲ ਪੁੰਛ ਖੇਤਰਾਂ 'ਚ ਛੋਟੇ ਹਥਿਆਰਾਂ ਅਤੇ ਮੋਰਟਰਾਂ ਨਾਲ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁੰਛ ਦੇ ਸੋਜਿਆਨ ਖੇਤਰਾਂ 'ਚ ਵੀ ਗੋਲੀਬਾਰੀ ਕੀਤੀ ਗਈ, ਜਿਸ 'ਚ ਬੀ. ਐਸ. ਐਫ. ਦੇ 2 ਜਵਾਨ, ਕਾਂਸਟੇਬਲ ਰਣਧੀਰ ਸਿੰਘ ਅਤੇ ਜ਼ਖਮੀ ਨਾਗਰਿਕਾਂ 'ਚ ਖੁਰਸ਼ੀਦ ਅਹਿਮਦ, ਮੁਹੰਮਦ ਕਬੀਰ ਅਤੇ ਸੱਦਾਮ ਹੁਸੈਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਫੌਜ ਦੇ ਹਸਪਤਾਲ ਅਤੇ ਨਾਗਰਿਕਾਂ ਨੂੰ ਪੁੰਛ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੁੱਧਵਾਰ ਨੂੰ ਸੰਘਰਸ਼ ਵਿਰਾਮ ਦਾ ਉਲੰਘਣ ਕਰਦੇ ਹੋਏ ਜੰਮੂ ਦੇ ਪਰਗਵਾਲ ਖੇਤਰ ਦੀ ਅੰਤਰਰਾਸ਼ਟਰੀ ਬਾਰਡਰ ਫਰੰਟ ਪੋਸਟ 'ਤੇ ਬਿਨਾ ਕਿਸੇ ਭੜਕਾਵੇ ਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਧਿਕਾਰੀ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਅਖਨੂਰ ਇਲਾਕੇ 'ਚ ਖੋਓਰ ਦੇ ਪਰਗਵਾਲ ਸੈਕਟਰ 'ਚ ਸਰਹੱਦ ਨੇੜੇ ਛੋਟੇ ਹਥਿਆਰਾਂ ਨਾਲ ਬ੍ਰਹਮਣ ਬੇਲਾ ਅਤੇ ਰਾਏਪੁਰ ਸਰਹੱਦ ਦੀਆਂ ਬਾਹਰੀ ਚੌਕੀਆਂ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਵੀ ਮੋਰਟਾਰ ਦੇ ਗੋਲ ਦਾਗੇ ਅਤੇ ਬੀ. ਐਸ. ਐਫ. ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ।