ਔਰਤ ਪੱਤਰਕਾਰਾਂ ਵੱਲੋਂ ਐਮ .ਜੇ. ਅਕਬਰ ਤੇ

ਔਰਤ ਪੱਤਰਕਾਰਾਂ ਵੱਲੋਂ ਐਮ .ਜੇ. ਅਕਬਰ ਤੇ

ਨਵੀਂ ਦਿੱਲੀ 9 ਅਕਤੂਬਰ-ਸਰੀਰਕ ਸ਼ੋਸ਼ਣ ਿਖ਼ਲਾਫ਼ ਸ਼ੁਰੂ ਕੀਤੀ ਗਈ #ਮੀ ਟੂ ਮੁਹਿੰਮ ਨੇ ਹੁਣ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ¢ ਬਾਲੀਵੁੱਡ ਤੋਂ ਬਾਅਦ ਹੁਣ ਇਹ ਰਾਜਨੀਤੀ ਵਿਚ ਵੀ ਪਹੁੰਚ ਗਿਆ ਹੈ¢ ਇਸ ਦਾ ਨਵਾਂ ਸ਼ਿਕਾਰ ਕੇਂਦਰੀ ਮੰਤਰੀ ਐਮ.ਜੇ. ਅਕਬਰ ਹਨ¢ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ 'ਤੇ ਦੋ ਔਰਤ ਪੱਤਰਕਾਰਾਂ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਹੈ | ਅਕਬਰ 'ਤੇ ਪੱਤਰਕਾਰ ਪਿ੍ਯਾ ਰਮਾਨੀ ਸਮੇਤ ਇਕ ਹੋਰ ਔਰਤ ਪੱਤਰਕਾਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਹਮੇਸ਼ਾ ਔਰਤਾਂ ਨਾਲ 'ਗੱਲਾਂ' ਕਰਨ ਦੀ ਤਾਕ ਵਿਚ ਰਹਿੰਦੇ ਸਨ | ਪਿ੍ਯਾ ਰਮਾਨੀ ਦੇ ਟਵੀਟ ਤੋਂ ਬਾਅਦ ਉਸ ਦੇ ਟਵੀਟ ਹੈਾਡਲ ਨੂੰ ਟੈਗ ਕਰਦੇ ਹੋਏ ਹੋਰ ਔਰਤ ਪੱਤਰਕਾਰ ਵੀ ਅਕਬਰ 'ਤੇ ਇਸ ਤਰ੍ਹਾਂ ਦੇ ਦੋਸ਼ ਲਗਾ ਰਹੀਆਂ ਹਨ | 2017 'ਚ ਇਕ ਔਰਤ ਪੱਤਰਕਾਰ ਨੇ ਆਪ ਬੀਤੀ ਦੱਸੀ ਸੀ, ਜਿਸ ਅਨੁਸਾਰ ਉਸ ਦੇ ਬਾਸ ਨੇ ਉਸ ਨੂੰ ਹੋਟਲ ਦੇ ਕਮਰੇ ਵਿਚ ਉਸ ਨੂੰ ਨੌਕਰੀ ਦੀ ਇੰਟਰਵਿਊ ਲਈ ਬੁਲਾਇਆ ਸੀ | ਉਕਤ ਔਰਤ ਨੇ ਦੱਸਿਆ ਕਿ ਹੋਟਲ ਦੇ ਕਮਰੇ ਵਿਚ ਬੁਲਾ ਕੇ ਅਕਬਰ ਨੇ ਉਸ ਨੂੰ ਸ਼ਰਾਬ ਪੀਣ ਲਈ ਵੀ ਪੁੱਛਿਆ ਸੀ | ਦੱਸਣਯੋਗ ਹੈ ਕਿ ਅਕਬਰ ਕਈ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਸੰਪਾਦਕ ਰਹਿ ਚੁੱਕੇ ਹਨ¢ ਔਰਤ ਪੱਤਰਕਾਰਾਂ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਅਕਬਰ ਹੁਣ ਨਿਸ਼ਾਨੇ 'ਤੇ ਆ ਗਏ ਹਨ ਅਤੇ ਵਿਰੋਧੀ ਧਿਰ ਵਲੋਂ ਅਕਬਰ ਦੀ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ¢ #ਮੀ ਟੂ ਤਹਿਤ ਕਈ ਸਾਲ ਪਹਿਲਾਂ ਕਥਿਤ ਰੂਪ ਵਿਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ ਅਤੇ ਦੋਸ਼ੀਆਂ ਦੇ ਨਾਂਅ ਜਨਤਕ ਕਰ ਰਹੀਆਂ ਹਨ | ਉੱਧਰ ਦੂਜੇ ਪਾਸੇ 'ਦ ਅਡੀਟਰਸ ਗਿਲਡ ਆਫ਼ ਇੰਡੀਆ' ਨੇ ਅਜਿਹੀਆਂ ਘਟਨਾਵਾਂ ਸਬੰਧੀ ਚਿੰਤਾ ਅਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਸ ਪੇਸ਼ੇ 'ਚ ਮਰਦ ਸਹਿਕਰਮੀਆਂ ਵਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ | ਗਿਲਡ ਨੇ ਇਸ ਮੌਕੇ ਔਰਤ ਪੱਤਰਕਾਰਾਂ ਵਲੋਂ ਅਜਿਹੀਆਂ ਘਟੀਆ ਘਟਨਾਵਾਂ ਨੂੰ ਜਨਤਕ ਕਰਨ 'ਤੇ ਧੰਨਵਾਦ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ | ਗਿਲਡ ਨੇ ਇਸ ਦੇ ਨਾਲ ਹੀ ਅਜਿਹੇ ਕੇਸਾਂ ਵਿਚ ਨਿਰਪੱਖ ਜਾਂਚ ਕਰਨ ਦੀ ਮੀਡੀਆ ਸੰਗਠਨ ਨੂੰ ਅਪੀਲ ਕੀਤੀ।