ਯੂ. ਐਨ .ਸੁਰੱਖਿਆ ਕੌਸਲ ਚ ਤੁਰੰਤ ਸੁਧਾਰ ਦੀ ਲੋੜ

ਯੂ. ਐਨ .ਸੁਰੱਖਿਆ ਕੌਸਲ ਚ ਤੁਰੰਤ ਸੁਧਾਰ ਦੀ ਲੋੜ

ਸੰਯੁਕਤ ਰਾਸ਼ਟਰ-ਭਾਰਤ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ 'ਚ ਬਿਨਾ ਕੋਈ ਦੇਰੀ ਕੀਤਿਆਂ ਤੁਰੰਤ ਸੁਧਾਰ ਕਰਨ ਦੀ ਲੋੜ ਹੈ, ਨਹੀਂ ਤਾਂ ਹਥਿਆਰਬੰਦ ਸੰਘਰਸ਼, ਅੱਤਵਾਦੀ, ਸ਼ਰਨਾਰਥੀ ਸੰਕਟ ਤੇ ਵਾਤਾਵਰਨ ਤਬਦੀਲੀਆਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ | 'ਰਿਪੋਰਟ ਆਫ਼ ਦੀ ਸੈਕਟਰੀ ਜਨਰਲ ਆਨ ਦੀ ਵਰਕ ਆਫ਼ ਦਾ ਆਰਗੇਨਾਈਜ਼ੇਸ਼ਨ' ਦੇ ਜਨਰਲ ਅਸੈਂਬਲੀ ਸੈਸ਼ਨ 'ਚ ਭਾਗ ਲੈਂਦੇ ਹੋਏ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਅਦ ਅਕਬਰੂਦੀਨ ਨੇ ਕਿਹਾ ਹੈ ਕਿ 15 ਰਾਸ਼ਟਰਾਂ ਵਾਲੀ ਕੌਾਸਲ ਦਾ ਮਕਸਦ ਬਿਨਾ ਪ੍ਰਧਾਨਗੀ ਤੋਂ ਹੋਰ ਕੁਝ ਵੀ ਨਹੀਂ ਹੈ ।