ਲਾਲੂ ਯਾਦਵ ਨੇ ਹਾਈਕੋਰਟ ‘ਚ ਸਜ਼ਾ ਦੇ ਖਿਲਾਫ ਦਾਇਰ ਕੀਤੀ ਅਰਜ਼ੀ

ਲਾਲੂ ਯਾਦਵ ਨੇ ਹਾਈਕੋਰਟ ‘ਚ ਸਜ਼ਾ ਦੇ ਖਿਲਾਫ ਦਾਇਰ ਕੀਤੀ ਅਰਜ਼ੀ

ਪਟਨਾ — ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ ਦੇ ਮਾਮਲੇ 'ਚ ਸਾਢੇ ਤਿੰਨ ਸਾਲ ਦੀ ਸਜ਼ਾ ਅਤੇ 10 ਲੱਖ ਦਾ ਜ਼ੁਰਮਾਨਾ ਲਗਾਇਆ ਹੈ। ਲਾਲੂ ਪ੍ਰਸਾਦ ਯਾਦਵ ਨੇ ਸ਼ੁੱਕਰਵਾਰ ਨੂੰ ਸਜ਼ਾ ਦੇ ਖਿਲਾਫ ਆਪਣੀ ਆਪਣੀ ਜ਼ਮਾਨਤ ਲਈ ਝਾਰਖੰਡ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਹੈ।

ਲਾਲੂ ਦੇ ਵਕੀਲ ਚਿਤਰੰਜਨ ਪ੍ਰਸਾਦ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 19 ਜਨਵਰੀ ਨੂੰ ਇਸ ਅਪੀਲ 'ਤੇ ਸੁਣਵਾਈ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਲਾਲੂ ਨੂੰ 6 ਜਨਵਰੀ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੀ ਅਦਾਲਤ 'ਚ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਦੇਵਘਰ ਖਜ਼ਾਨੇ 'ਚੋਂ ਗੈਰ ਕਾਨੂੰਨੀ ਕਲੀਰੈਂਸ ਮਾਮਲੇ 'ਚ ਸੁਣਾਈ ਗਈ ਸੀ।