ਪੰਜਾਬ ਸੂਬਾ ਕਾਂਗਰਸ ਕਮੇਟੀ ਨੇ ਨਗਰ ਕੌਂਸਲਾਂ ਤੇ ਪੰਚਾਇਤਾਂ ਲਈ ਵੀ ਉਮੀਦਵਾਰ ਦੀ  ਐਲਾਨ ਕੀਤੀ

ਪੰਜਾਬ ਸੂਬਾ ਕਾਂਗਰਸ ਕਮੇਟੀ ਨੇ ਨਗਰ ਕੌਂਸਲਾਂ ਤੇ ਪੰਚਾਇਤਾਂ ਲਈ ਵੀ ਉਮੀਦਵਾਰ ਦੀ  ਐਲਾਨ ਕੀਤੀ

ਜਲੰਧਰ - ਪੰਜਾਬ ਸੂਬਾ ਕਾਂਗਰਸ ਕਮੇਟੀ ਨੇ ਸੂਬੇ ਵਿਚ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਵਲੋਂ ਜਾਰੀ ਸੂਚੀ ਅਨੁਸਾਰ ਅਮਲੋਹ ਨਗਰ ਕੌਂਸਲ ਲਈ 13, ਬਾਘਾਪੁਰਾਣਾ ਨਗਰ ਪੰਚਾਇਤ ਲਈ 15, ਬਾਰੀਵਾਲਾ ਨਗਰ ਪੰਚਾਇਤ ਲਈ 11, ਭਿੱਖੀਨਗਰ ਪੰਚਾਇਤ ਲਈ 13, ਚੀਮਾ ਨਗਰ ਪੰਚਾਇਤ ਲਈ 12, ਧਰਮਕੋਟ ਨਗਰ ਪੰਚਾਇਤ ਲਈ 13, ਦਿੜ੍ਹਬਾ ਨਗਰ ਪੰਚਾਇਤ ਲਈ 13, ਫਤਿਹਗੜ੍ਹ ਪੰਜਤੂਰ ਨਗਰ ਪੰਚਾਇਤ ਲਈ 11, ਘੱਗਾ ਨਗਰ ਪੰਚਾਇਤ ਲਈ 13, ਘਨੌਰ ਨਗਰ ਪੰਚਾਇਤ ਲਈ 11, ਗੁਰਾਇਆ ਨਗਰ ਪੰਚਾਇਤ ਲਈ 13, ਹੰਦੀਆਂ ਨਗਰ ਪੰਚਾਇਤ ਲਈ 13, ਖਾਨੌਰੀ ਨਗਰ ਪੰਚਾਇਤ ਲਈ 13, ਖੇਮਕਰਨ ਨਗਰ ਪੰਚਾਇਤ ਲਈ 13, ਮਾਛੀਵਾੜਾ ਨਗਰ ਪੰਚਾਇਤ ਲਈ 15, ਮਾਹਲਪੁਰ ਨਗਰ ਪੰਚਾਇਤ ਲਈ 13, ਮੱਖੂ ਨਗਰ ਪੰਚਾਇਤ ਲਈ 13, ਮਾਲਾਵਾਲਾ ਨਗਰ ਪੰਚਾਇਤ ਲਈ 13, ਮਾਲੌਦ ਨਗਰ ਪੰਚਾਇਤ ਲਈ 11, ਮੂਨਕ ਨਗਰ ਪੰਚਾਇਤ ਲਈ 13, ਮੁੱਲਾਂਪੁਰ ਦਾਖਾ ਨਗਰ ਪੰਚਾਇਤ ਲਈ 13, ਨਰੋਟ ਜੈਮਲ ਸਿੰਘ ਨਗਰ ਪੰਚਾਇਤ ਲਈ 13, ਰਾਜਾਸਾਂਸੀ ਨਗਰ ਪੰਚਾਇਤ ਲਈ 13, ਸਾਹਨੇਵਾਲ ਨਗਰ ਕੌਂਸਲ ਲਈ 15, ਸ਼ਾਹਕੋਟ ਨਗਰ ਪੰਚਾਇਤ ਲਈ 13, ਤਲਵੰਡੀ ਸਾਬੋ ਨਗਰ ਪੰਚਾਇਤ ਲਈ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਕਾਂਗਰਸ ਨੇ ਉਮੀਦਵਾਰ ਤੈਅ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਜੋ ਉਮੀਦਵਾਰ ਸੰਕਟ ਦੇ ਦੌਰ ਵਿਚ ਪਾਰਟੀ ਦੇ ਨਾਲ ਖੜ੍ਹੇ ਹਨ,  ਨੂੰ ਪਹਿਲ ਦਿੱਤੀ ਜਾਵੇ ਤੇ ਨਾਲ ਹੀ ਪਾਰਟੀ ਪ੍ਰਤੀ ਵਫਾਦਾਰ ਪੁਰਾਣੇ ਕਾਂਗਰਸੀਆਂ ਨੂੰ ਪਹਿਲ ਦਿੱਤੀ ਗਈ ਹੈ।