ਮੋਦੀ ਐਪ ਸਰਵੇ : 81 ਫੀਸਦੀ ਲੋਕਾਂ ਨੇ ਨੋਟਬੰਦੀ ਦੇ ਫੈਸਲੇ ਨੂੰ ਦੱਸਿਆ ਸਹੀ

ਮੋਦੀ ਐਪ ਸਰਵੇ : 81 ਫੀਸਦੀ ਲੋਕਾਂ ਨੇ ਨੋਟਬੰਦੀ ਦੇ ਫੈਸਲੇ ਨੂੰ ਦੱਸਿਆ ਸਹੀ

ਨਵੀਂ ਦਿੱਲੀ—  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਪ 'ਤੇ ਨੋਟਬੰਦੀ ਨੂੰ ਲੈ ਕੇ ਕੀਤੇ ਗਏ ਸਰਵੇਖਣ ਨੂੰ 81 ਫੀਸਦੀ ਭਾਗੀਦਾਰਾਂ ਦਾ ਸਮਰਥਨ ਹਾਸਲ ਹੋਇਆ ਹੈ। ਫੈਸਲੇ ਦੇ ਪੱਖ 'ਚ 5 ਅੰਕਾਂ 'ਚੋਂ ਭਾਗੀਦਾਰਾਂ ਨੇ 4.6 ਅੰਕ ਦਿੱਤੇ ਹਨ। ਇਹ ਜਾਣਕਾਰੀ ਵੀਰਵਾਰ ਨੂੰ ਸਰਕਾਰੀ ਸੂਤਰਾਂ ਨੇ ਦਿੱਤੀ ਹੈ। ਨੋਟਬੰਦੀ ਦੇ ਫੈਸਲੇ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਬੁੱਧਵਾਰ ਨੂੰ ਸਰਵੇ ਸ਼ੁਰੂ ਕੀਤਾ ਗਿਆ। ਪਹਿਲਾਂ 24 ਘੰਟੇ 'ਚ 50,000 ਲੋਕਾਂ ਨੇ ਆਪਣਾ ਫੀਡਬੈਕ ਦਿੱਤਾ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਗੀਦਾਰਾਂ ਤੋਂ ਚੰਗਾ ਰਿਸਪਾਂਸ ਮਿਲਣ ਤੋਂ ਬਾਅਦ ਵੀ ਮੋਦੀ ਨੇ ਅਧਿਕਾਰੀਆਂ ਨੂੰ ਇਸ ਫੀਡਬੈਕ 'ਤੇ ਕੰਮ ਕਰਨ ਨੂੰ ਕਿਹਾ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਮੋਦੀ ਦੇ ਐਪ 'ਤੇ ਸਰਵੇ 'ਚ ਹਿੱਸਾ ਲੈਣ ਵਾਲੇ 93 ਫੀਸਦੀ ਭਾਗੀਦਾਰਾਂ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਅਤੇ ਕਾਲਾਧਨ ਖਿਲਾਫ ਚੁਕਿਆ ਗਿਆ ਕਦਮ ਸਹੀ ਹੈ।