ਮੁੰਬਈ ਏਅਰਪੋਰਟ ਨੇ ਤੋੜਿਆ ਰਿਕਾਰਡ, 24 ਘੰਟੇ ‘ਚ ਉੱਡੀਆਂ 980 ਫਲਾਈਟਾਂ

ਮੁੰਬਈ ਏਅਰਪੋਰਟ ਨੇ ਤੋੜਿਆ ਰਿਕਾਰਡ, 24 ਘੰਟੇ ‘ਚ ਉੱਡੀਆਂ 980 ਫਲਾਈਟਾਂ

ਮੁੰਬਈ— ਦੁਨੀਆ ਦਾ ਸਭ ਤੋਂ ਵਿਅਸਤ ਸਿੰਗਲ ਰਨਵੇਅ ਏਅਰਪੋਰਟਾਂ 'ਚ ਸ਼ਾਮਲ ਮੁੰਬਈ ਏਅਰਪੋਰਟ ਨੇ ਖੁਦ ਦਾ ਹੀ ਰਿਕਾਰਡ ਤੋੜ ਦਿੱਤਾ ਹੈ। ਮੁੰਬਈ ਏਅਰਪੋਰਟ ਤੋਂ 20 ਜਨਵਰੀ 980 ਫਲਾਈਟਾਂ ਦੀ ਲੈਂਡਿੰਗ ਤੇ ਅਰਾਇਵਲ ਹੋਇਆ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਪ੍ਰਾਈਵੇਟ ਲਿਮਟਡ ਨੇ ਕਿਹਾ ਕਿ ਇਸ ਤੋਂ ਪਹਿਲਾਂ 6 ਦਸੰਬਰ ਨੂੰ ਏਅਰਪੋਰਟ 'ਤੇ 974 ਫਲਾਈਟਾਂ ਦੀ ਅਰਾਇਵਲ ਤੇ ਲੈਂਡਿੰਗ ਹੋਈ ਸੀ।

ਭਾਰਤ ਦੇ ਦੂਜੇ ਸਭ ਤੋਂ ਵੱਡੇ ਏਅਰਪੋਰਟ ਦੀ ਇਹ ਗਿਣਤੀ ਯੂਕੇ ਦੇ ਦੂਜੇ ਸਭ ਤੋਂ ਵੱਡੇ ਏਅਰਪੋਰਟ 'ਚ ਲੈਂਡਿੰਗ ਤੇ ਅਰਾਇਵਲ ਦੀ ਗਿਣਤੀ ਦੇ ਨੇੜੇ ਪਹੁੰਚ ਗਈ ਹੈ। ਹਾਲਾਂਕਿ ਗੈਟਵਿਕ ਏਅਰਪੋਰਟ ਅਜੇ ਵੀ ਦੁਨੀਆ ਦਾ ਸਭ ਤੋਂ ਜ਼ਿਆਦਾ ਸਮਰਥਾ ਵਾਲਾ ਸਿੰਗਲ ਰਨਵੇਅ ਏਅਰਪੋਰਟ ਹੈ। ਅੰਕੜਿਆਂ ਦੀ ਮੰਨੀਏ ਤਾਂ ਯੂਕੇ ਦਾ ਏਅਰਪੋਰਟ ਕੋਆਰਡੀਨੇਸ਼ਨ ਲਿਮਟਡ ਸਿੰਗਲ ਰਨਵੇਅ ਦੀ 2018 'ਚ ਗਰਮੀ ਦੇ ਮੌਸਮ 'ਚ ਸਮਰਥਾ 870 ਫਲਾਈਟਾਂ ਰੋਜ਼ ਦੀ ਹੈ। ਗੈਟਵਿਕ ਏਅਰਪੋਰਟ 'ਚ ਸਵੇਰੇ 5 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਸਿਰਫ 19 ਘੰਟਿਆਂ ਤੱਕ ਫਲਾਈਟਾਂ ਚੱਲਦੀਆਂ ਹਨ ਪਰ ਮੁੰਬਈ ਏਅਰਪੋਰਟ 'ਤੇ 24 ਘੰਟੇ ਕੰਮ ਚੱਲਦਾ ਹੈ।

ਗੈਟਵਿਕ ਸਿੰਗਲ ਰਨਵੇਅ 'ਚ ਪੀਕ ਸਮੇਂ ਵਿਚਾਲੇ ਹਰ ਘੰਟੇ 'ਚ 55 ਏਅਰ ਟ੍ਰਾਫਿਕ ਕੰਟਰੋਲ ਕਰਨ ਦੀ ਸਮਰਥਾ ਹੈ ਜਦਕਿ ਮੁੰਬਈ ਏਅਰਪੋਰਟ 'ਤੇ ਇਹ ਸਮਰਥਾ 52 ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਦੋਵੇਂ ਏਅਰਪੋਰਟ ਬਿਲਕੁਲ ਵੱਖਰੇ ਹਨ। ਦੋਵਾਂ 'ਚ ਸਭ ਤੋਂ ਵੱਡਾ ਫਰਕ ਵਾਤਾਵਰਣ ਦਾ ਹੈ। ਮੁੰਬਈ 'ਚ ਥਾਂ ਦੀ ਕਮੀ ਹੈ, ਜਦਕਿ ਲੰਡਨ 'ਚ ਚਾਰ ਵੱਡੇ ਏਅਰਪੋਰਟ ਹਨ। ਦੁਨੀਆ ਦਾ ਸਭ ਤੋਂ ਵੱਡਾ ਹੀਥਰੋ ਏਅਰਪੋਰਟ, ਗੈਟਵਿਕ ਏਅਰਪੋਰਟ, ਸਟੈਂਡਰਡ ਏਅਰਬੋਰਡ ਤੇ ਲਿਊਟਨ ਏਅਰਪੋਰਟ ਵੀ ਸ਼ਾਮਲ ਹੈ।