ਨਰਿੰਦਰ ਮੋਦੀ ਕਰਨਗੇ ਅਬੂ ਧਾਬੀ ‘ਚ ਬਣੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ

ਨਰਿੰਦਰ ਮੋਦੀ ਕਰਨਗੇ ਅਬੂ ਧਾਬੀ ‘ਚ ਬਣੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਫਰਵਰੀ ਨੂੰ ਪੱਛਮੀ ਏਸ਼ੀਆ ਦੀ ਆਪਣੀ ਯਾਤਰਾ ਦੌਰਾਨ ਅਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ ਅਤੇ ਇਸ ਯਾਤਰਾ ਦੌਰਾਨ ਉਹ ਫਲਸਤੀਨ ਦੀ ਯਾਤਰਾ ਵੀ ਕਰਨਗੇ। ਮੌਜੂਦਾ ਸਮੇਂ 'ਚ ਸੰਯੁਕਤ ਅਰਬ ਅਮੀਰਾਤ 'ਚ ਸਿਰਫ ਇਕ ਹੀ ਮੰਦਰ ਹੈ ਜੋ ਦੁਬਈ 'ਚ ਹੈ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਸਾਲ 2015 'ਚ ਅਬੂ ਧਾਬੀ 'ਚ ਇਕ ਮੰਦਰ ਦੇ ਨਿਰਮਾਣ ਲਈ ਜ਼ਮੀਨ ਵੰਡ ਕਰਨ ਦਾ ਫੈਸਲਾ ਕੀਤਾ ਸੀ। ਯੂ.ਏ.ਈ. ਦੀ ਰਾਜਧਾਨੀ 'ਚ ਬਣਨ ਵਾਲਾ ਇਹ ਪਹਿਲਾ ਮੰਦਰ ਹੋਵੇਗਾ, ਜਿਸ ਲਈ ਅਲ-ਵਾਥਬਾ 'ਚ 20 ਹਜ਼ਾਰ ਵਰਗ ਮੀਟਰ ਭੂਮੀ ਵੰਡੀ ਗਈ ਸੀ। ਮੰਦਰ ਨਿੱਜੀ ਤੌਰ 'ਤੇ ਵਿੱਤ ਪੋਸ਼ਿਤ ਕੀਤਾ ਜਾ ਰਿਹਾ ਹੈ। ਸੰਯੁਕਤ ਅਰਬ ਅਮੀਰਾਤ 'ਚ ਕਰੀਬ 26 ਲੱਖ ਭਾਰਤੀ ਹਨ, ਜੋ ਕੁੱਲ ਜਨਸੰਖਿਆ ਦਾ 30 ਫੀਸਦੀ ਹਿੱਸਾ ਹੈ। ਮੋਦੀ 10 ਫਰਵਰੀ ਸ਼ਾਮ ਨੂੰ ਅਬੂ ਧਾਬੀ ਪੁੱਜਣਗੇ ਅਤੇ ਅਗਲੇ ਦਿਨ ਦੁਬਈ ਜਾਣਗੇ। 11 ਫਰਵਰੀ ਨੂੰ ਦੁਬਈ ਓਪੇਰਾ 'ਚ ਭਾਰਤੀ ਭਾਈਚਾਰੇ ਦੇ ਰਿਸੈਪਸ਼ਨ ਨੂੰ ਸੰਬੋਧਨ ਕਰਨ ਦੀ ਉਮੀਦ ਹੈ।

ਇਸ ਪ੍ਰੋਗਰਾਮ 'ਚ 1800 ਲੋਕਾਂ ਦੀ ਹਿੱਸੇਦਾਰੀ ਹੋਣ ਦੀ ਸੰਭਾਵਨਾ ਹੈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਸੁਰੱਖਿਆ ਅਤੇ ਆਰਥਿਕ ਹਿੱਸੇਦਾਰੀ 2015 'ਚ ਮੋਦੀ ਦੀ ਯਾਤਰਾ ਦੇ ਬਾਅਦ ਤੋਂ ਵਧ ਰਹੀ ਹੈ। ਅਬੂ ਧਾਬੀ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਵੀਂ ਦਿੱਲੀ 'ਚ 2017 'ਚ ਗਣਤੰਤਰ ਦਿਵਸ ਪਰੇਡ 'ਚ ਮੁੱਖ ਮਹਿਮਾਨ ਸਨ।