ਪਾਕਿ ਸਮੁੰਦਰੀ ਸੁਰੱਖਿਆ ਏਜੰਸੀ ਨੇ ਕੀਤੇ ਗੁਜਰਾਤ ਦੇ 42 ਮਛੇਰਿਆਂ ਨੂੰ ਗ੍ਰਿਫਤਾਰ

ਪਾਕਿ ਸਮੁੰਦਰੀ ਸੁਰੱਖਿਆ ਏਜੰਸੀ ਨੇ ਕੀਤੇ ਗੁਜਰਾਤ ਦੇ 42 ਮਛੇਰਿਆਂ ਨੂੰ ਗ੍ਰਿਫਤਾਰ

ਅਹਿਮਦਾਬਾਦ— ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਨੇ ਗੁਜਰਾਤ ਦੇ ਸਮੁੰਦਰੀ ਖੇਤਰ 'ਚ ਕਰੀਬ 42 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ 8 ਕਿਸਤੀਆਂ ਨੂੰ ਜ਼ਬਤ ਕਰ ਲਿਆ। ਰਾਸ਼ਟਰੀ ਫਿਸ਼ਵਰਕਰ ਫੋਰਮ ਨੇ ਇਸ ਦਾ ਦਾਅਵਾ ਕੀਤਾ। ਫੋਰਮ ਦੇ ਸਕੱਤਰ ਮਨੀਸ਼ ਲੋਧਾਰੀ ਨੇ ਦੱਸਿਆ, ''ਅਸੀਂ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪੀ.ਐੱਮ.ਐੱਸ.ਏ. ਨੇ ਕੱਲ 8 ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਤੇ 42 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ 'ਚ ਜ਼ਿਆਦਾਤਰ ਪੋਰਬੰਦਰ ਤੋਂ ਹਨ।''

ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਹੋਣਾ ਹਾਲੇ ਬਾਕੀ ਹੈ। ਲੋਧਾਰੀ ਨੇ ਦੱਸਿਆ ਕਿ ਕੁਝ ਦਿਨਾਂ ਪਹਿਲਾਂ ਇਹ ਕਿਸ਼ਤੀਆਂ ਪੋਰਬੰਦਰ ਤੋਂ ਰਵਾਨਾ ਹੋਈ ਸੀ। ਜ਼ਬਤ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਪਾਕਿਸਤਾਨ ਲਿਜਾਇਆ ਗਿਆ। ਪੀ.ਐੱਮ.ਐੱਸ.ਏ. ਨੇ ਪਿਛਲੇ ਮਹੀਨੇ ਵੀ ਕਥਿਤ ਤੌਰ 'ਤੇ ਪਾਕਿਸਤਾਨ ਦੇ ਸਮੁੰਦਰੀ ਖੇਤਰ 'ਚ ਮੱਛੀ ਫੜ੍ਹਣ ਦਾ ਦੋਸ਼ ਲਗਾਉਂਦੇ ਹੋਏ 17 ਮਛੇਰਿਆਂ ਨੂੰ ਫੜ੍ਹ ਲਿਆ ਸੀ।