ਜੰਮੂ ਕਸ਼ਮੀਰ :ਗੁਰੇਜ ਸੈਕਟਰ ‘ਚ ਭਾਰੀ ਬਰਫਬਾਰੀ, 3 ਸੈਨਿਕ ਲਾਪਤਾ

ਜੰਮੂ ਕਸ਼ਮੀਰ :ਗੁਰੇਜ ਸੈਕਟਰ ‘ਚ ਭਾਰੀ ਬਰਫਬਾਰੀ, 3 ਸੈਨਿਕ ਲਾਪਤਾ

ਨੈਸ਼ਨਲ ਡੈਸਕ— ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਕੰਟਰੋਲ ਰੇਖਾ ਦੇ ਮਨੀ ਪੋਸਟ ਬਗਤੌਰ ਦੇ ਗੁਰੇਜ ਸੈਕਟਰ 'ਚ ਬਰਫਬਾਰੀ ਤੋਂ ਬਾਅਦ ਤਿੰਨ ਜਵਾਨ ਲਾਪਤਾ ਹੋ ਗਏ ਹਨ। ਜਾਣਕਾਰੀ ਅਨੁਸਾਰ, ਗੁਰੇਜ ਸੈਕਟਰ 'ਚ ਲੱਗਭਗ 5 ਫੁੱਟ ਬਰਫਬਾਰੀ ਹੋਈ, ਜੋ ਕਿ ਹੁਣ ਵੀ ਜਾਰੀ ਹੈ।ਭਾਰੀ ਬਰਫਬਾਰੀ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਬੰਦ ਹੋਣ ਅਤੇ ਸ਼੍ਰੀਨਗਰ ਹਵਾਈ ਅੱਡੇ ਤੋਂ ਉਡਾਨ ਰੱਦ ਹੋਣ ਤੋਂ ਬਾਅਦ ਕਸ਼ਮੀਰ ਘਾਟੀ ਦਾ ਅੱਜ ਪੂਰੇ ਦੇਸ਼ ਨਾਲ ਸੰਪਰਕ ਟੁੱਟ ਗਿਆ ਹੈ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਰਫਬਾਰੀ ਹੋਣ ਨਾਲ ਮਾਹੌਲ ਖਰਾਬ ਹੋਣ 'ਤੇ ਸ਼੍ਰੀਨਗਰ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ ਸੇਵਾ ਵੀ ਪ੍ਰਭਾਵਿਤ ਹੋਈ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ 2017 ਦੀ ਸ਼ੁਰੂਆਤ 'ਚ ਗੁਰੇਜ ਸੈਕਟਰ 'ਚ ਬਰਫਬਾਰੀ ਕਾਰਨ 15 ਜਵਾਨ ਜ਼ਖਮੀ ਹੋ ਗਏ ਸਨ। ਬਰਫਬਾਰੀ ਕਾਰਨ ਗੁਰੇਜ 'ਚ ਕਈ ਦਿਨਾਂ ਤੱਕ ਜਵਾਨ ਲਾਪਤਾ ਰਹੇ ਸਨ ਪਰ ਬਾਅਦ 'ਚ 15 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ।