ਗਾਂਧੀ ਜੀ ਦੀ ਹੱਤਿਆ ਨਾਲ ਕਾਂਗਰਸ ਨੂੰ ਹੋਇਆ ਫਾਇਦਾ : ਉਮਾ ਭਾਰਤੀ

 ਗਾਂਧੀ ਜੀ ਦੀ ਹੱਤਿਆ ਨਾਲ ਕਾਂਗਰਸ ਨੂੰ ਹੋਇਆ ਫਾਇਦਾ : ਉਮਾ ਭਾਰਤੀ

ਨਵੀਂ ਦਿੱਲੀ : ਬੀ. ਜੇ. ਪੀ. ਨੇਤਾ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ ਜੀ ਦੀ ਹੱਤਿਆ ਨਾਲ ਸਿਰਫ ਕਾਂਗਰਸ ਨੂੰ ਫਾਇਦਾ ਹੋਇਆ ਹੈ ਕਿਉਂਕਿ ਗਾਂਧੀ ਜੀ ਨੇ ਆਜ਼ਾਦੀ ਦੇ ਬਾਅਦ ਕਾਂਗਰਸ ਪਾਰਟੀ ਨੂੰ ਭੰਗ ਕਰਨ ਦੀ ਗੱਲ ਕਹੀ ਸੀ। ਮਹਾਤਮਾ ਗਾਂਧੀ ਦੀ ਹੱਤਿਆ ਦੀ ਫਿਰ ਤੋਂ ਜਾਂਚ ਕਰਵਾਉਣ ਲਈ ਉੱਚ ਹਾਈ ਕੋਰਟ ਵਿਚ ਦਰਜ ਕੀਤੀ ਗਈ ਪਟੀਸ਼ਨ 'ਤੇ ਹਾਲ ਹੀ ਵਿਚ ਅਦਾਲਤ ਦੀ ਟਿੱਪਣੀ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਇਹ ਮਾਮਲਾ ਚਲ ਰਿਹਾ ਹੈ।

ਅੱਜ ਮੈਂ ਦੇਸ਼ ਤੋਂ ਤੁਹਾਡੇ ਮੀਡੀਆ ਜ਼ਰੀਏ ਪੁੱਛਦੀ ਹਾਂ ਕਿ ਗਾਂਧੀ ਜੀ ਦੀ ਹੱਤਿਆ ਨਾਲ ਕਿਸ ਨੂੰ ਫਾਇਦਾ ਮਿਲਿਆ? ਉਨ੍ਹਾਂ ਕਿਹਾ ਕਿ ਜਿਥੇ ਸੰਘ ਅਤੇ ਜਨਸੰਘ ਨੂੰ ਨੁਕਸਾਨ ਹੋਇਆ, ਉਥੇ ਗਾਂਧੀ ਜੀ ਦੀ ਹੱਤਿਆ ਨਾਲ ਸਿਰਫ ਕਾਂਗਰਸ ਨੂੰ ਫਾਇਦਾ ਮਿਲਿਆ।