ਸਬਜ਼ੀਆਂ ਦੀ ਕੀਮਤ ‘ਚ ਵਾਧਾ,  ਗਰੀਬ ਪ੍ਰੇਸ਼ਾਨ

ਸਬਜ਼ੀਆਂ ਦੀ ਕੀਮਤ ‘ਚ ਵਾਧਾ,  ਗਰੀਬ ਪ੍ਰੇਸ਼ਾਨ

ਨਵੀਂ ਦਿੱਲੀ—ਤੁਹਾਡੀ ਰਸੋਈ ਦਾ ਬਜਟ ਵਿਗੜਣ ਦਾ ਪੂਰਾ ਖਦਸ਼ਾ ਹੈ ਕਿਉਂਕਿ ਰਸੋਈ 'ਚ ਜੋ 3 ਚੀਜ਼ਾਂ ਸਭ ਤੋਂ ਜ਼ਿਆਦਾ ਵਰਤੋਂ ਹੁੰਦੀਆਂ ਹਨ ਉਨ੍ਹਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਇਹ ਤਿੰਨ ਚੀਜ਼ਾਂ ਹਨ ਟਮਾਟਰ, ਪਿਆਜ ਅਤੇ ਆਲੂ। ਕੇਂਦਰੀ ਉਪਭੋਗਤਾ ਵਿਭਾਗ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਦੇਸ਼ 'ਚ ਟਮਾਟਰ ਦੀ ਜ਼ਿਆਦਾਤਰ ਕੀਮਤ 90 ਰੁਪਏ ਪ੍ਰਤੀ ਕਿਲੋ, ਪਿਆਜ ਦੀ ਜ਼ਿਆਦਾਤਰ ਕੀਮਤ 70 ਰੁਪਏ ਪ੍ਰਤੀ ਕਿਲੋ ਅਤੇ ਆਲੂ ਦੀ ਜ਼ਿਆਦਾਤਰ ਕੀਮਤ 30 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ।

ਉਪਭੋਗਤਾ ਵਿਭਾਗ ਮੁਤਾਬਕ ਮੰਗਲਵਾਰ ਨੂੰ ਮਿਜੋਰਮ ਦੇ ਆਈਜੋਲ 'ਚ ਟਮਾਟਰ ਦੀ ਕੀਮਤ 90 ਰੁਪਏ ਪ੍ਰਤੀ ਦਰਜ ਕੀਤੀ ਗਈ। ਸਿਰਫ ਆਈਜੋਲ ਹੀ ਨਹੀਂ ਸਗੋਂ ਦੇਸ਼ ਦੇ ਦੂਜੇ ਸ਼ਹਿਰਾਂ 'ਚ ਵੀ ਟਮਾਟਰ ਦੀਆਂ ਕੀਮਤਾਂ 'ਚ ਅੱਗ ਲੱਗੀ ਹੋਈ ਹੈ। ਉਪਭੋਗਤਾ ਵਿਭਾਗ ਦੇ ਮੁਤਾਬਕ ਮੰਗਲਵਾਰ ਨੂੰ ਹਰਿਆਣਾ ਦੇ ਪੰਚਕੂਲਾ 'ਚ ਟਮਾਟਰ ਦੀ ਕੀਮਤ 70 ਰੁਪਏ, ਹਿਮਾਚਲ ਦੇ ਸ਼ਿਮਲਾ 'ਚ 76 ਰੁਪਏ ਅਤੇ ਪੱਛਮੀ ਬੰਗਾਲ ਦੇ ਮਾਲਦਾ 'ਚ 70 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਦੇਸ਼ ਦੇ ਕਈ ਸ਼ਹਿਰਾਂ 'ਚ ਟਮਾਟਰ 60-70 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਵਿਕ ਰਿਹਾ ਹੈ।

ਪਿਆਜ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਆਈਜੋਲ 'ਚ ਪਿਆਜ ਦੀ ਕੀਮਤ 70 ਰੁਪਏ ਪ੍ਰਤੀ ਰਹੀ ਜਦਕਿ ਦੇਸ਼ ਦੇ ਕਈ ਹੋਰ ਸ਼ਹਿਰਾਂ 'ਚ ਪਿਆਜ 50-60 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਵਿਕ ਰਿਹਾ ਹੈ, ਮੰਗਲਵਾਰ ਨੂੰ ਦਿੱਲੀ 'ਚ ਪਿਆਜ ਦੀ ਕੀਮਤ 50 ਰੁਪਏ ਅਤੇ ਹਿਸਾਰ 'ਚ 55 ਰੁਪਏ ਪ੍ਰਤੀ ਕਿਲੋ ਰਿਹਾ ਹੈ। ਆਲੂ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਆਈਜੋਲ ਅਤੇ ਕੇਰਲ ਦੇ ਐਨਾਰਕੁਲਮ 'ਚ ਇਸ ਦੀ ਕੀਮਤ 30 ਰੁਪਏ ਪ੍ਰਤੀ ਕਿਲੋ ਰਿਹਾ, ਜਦਕਿ ਦੇਸ਼ ਦੇ ਕਈ ਸ਼ਹਿਰਾਂ 'ਚ 25-30 ਰੁਪਏ ਦੇ ਵਿਚਕਾਰ ਦਰਜ ਕੀਤਾ ਗਿਆ।